ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਲੀ ਦੀ ਉਸਾਰੀ ਨਾ ਹੋਣ ’ਤੇ ਨਗਰ ਪਾਲਿਕਾ ਦਫ਼ਤਰ ’ਚ ਮੁਜ਼ਾਹਰਾ

10:02 AM Aug 14, 2024 IST
ਨਗਰ ਪਾਲਿਕਾ ਸਕੱਤਰ ਨੂੰ ਮੰਗ ਪੱਤਰ ਸੌਂਪਦੇ ਹੋਏ ਗਲੀ ਵਾਸੀ। -ਫੋਟੋ : ਪੰਨੀਵਾਲੀਆ

ਪੱਤਰ ਪ੍ਰੇਰਕ
ਕਾਲਾਂਵਾਲੀ, 13 ਅਗਸਤ
ਇੱਥੋਂ ਦੇ ਆਰੀਆ ਸਮਾਜ ਮੰਦਰ ਤੋਂ ਤਖ਼ਤਮੱਲ ਰੋਡ ਤੱਕ ਗਲੀ ਦੀ ਉਸਾਰੀ ਦਾ ਕੰਮ ਕਰੀਬ ਸੱਤ ਮਹੀਨਿਆਂ ਤੋਂ ਰੁਕੇ ਹੋਣ ਕਾਰਨ ਗਲੀ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਚੱਲਦਿਆਂ ਲੋਕਾਂ ਨੇ ਨਗਰ ਪਾਲਿਕਾ ਦਫ਼ਤਰ ਵਿੱਚ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਨਗਰ ਪਾਲਿਕਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇ ਗਲੀ ਦੀ ਉਸਾਰੀ ਦਾ ਕੰਮ ਜਲਦੀ ਸ਼ੁਰੂ ਨਾ ਕੀਤਾ ਗਿਆ ਤਾਂ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦੇਣਗੇ। ਇਸ ਮੌਕੇ ਨਗਰ ਪਾਲਿਕਾ ਸਕੱਤਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਸਕੱਤਰ ਨੇ ਉਨ੍ਹਾਂ ਨੂੰ ਇੱਕ ਹਫ਼ਤੇ ਵਿੱਚ ਗਲੀ ਦਾ ਨਿਰਮਾਣ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ’ਤੇ ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਆਗੂ ਸੂਰਜਭਾਨ ਖਨਗਵਾਲ, ਵਾਰਡ 4 ਦੇ ਕੌਂਸਲਰ ਨੁਮਾਇੰਦੇ ਮੁਕੇਸ਼ ਕੁਮਾਰ, ਵਾਰਡ 3 ਦੇ ਨੁਮਾਇੰਦੇ ਬਹਾਦਰ ਸਿੰਘ ਅਤੇ ਵਾਰਡ 2 ਦੇ ਕੌਂਸਲਰ ਵਿਨੋਦ ਕੁਮਾਰ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਇਹ ਗਲੀ ਉਸਾਰੀ ਲਈ ਫਰਵਰੀ ਵਿੱਚ ਪੁੱਟੀ ਸੀ, ਜੋ ਕਿ ਅੱਜ ਤੱਕ ਨਹੀਂ ਬਣਾਈ ਗਈ। ਲੋਕਾਂ ਨੇ ਕਿਹਾ ਕਿ ਇਸ ਸਬੰਧੀ ਕਈ ਵਾਰ ਅਧਿਕਾਰੀਆਂ ਨੂੰ ਦੱਸ ਚੁੱਕੇ ਹਾਂ ਪਰ ਕੋਈ ਕਾਰਵਾਈ ਨਹੀਂ ਹੋਈ।

Advertisement

Advertisement