For the best experience, open
https://m.punjabitribuneonline.com
on your mobile browser.
Advertisement

ਮਿਉਂਸਿਪਲ ਐਂਪਲਾਈਜ਼ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ

09:06 AM Mar 14, 2024 IST
ਮਿਉਂਸਿਪਲ ਐਂਪਲਾਈਜ਼ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਨੰਗਲ ’ਚ ਖਜ਼ਾਨਾ ਮੰਤਰੀ ਦੀ ਅਰਥੀ ਫੂੁਕਦੇ ਹੋਏ ਮਿਉਂਸਿਪਲ ਐਂਪਲਾਈਜ਼ ਯੂੁਨੀਅਨ ਦੇ ਮੁਲਾਜ਼ਮ।
Advertisement

ਰਾਕੇਸ਼ ਸੈਣੀ
ਨੰਗਲ , 13 ਮਾਰਚ
ਮਿਉਂਸਿਪਲ ਐਂਪਲਾਈਜ਼ ਯੂਨੀਅਨ ਨੰਗਲ ਦੇ ਸਮੂਹ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਕੰਮਕਾਜ ਠੱਪ ਰੱਖਦਿਆਂ ਹੜਤਾਲ ਕਰਕੇ ਪੰਜਾਬ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ। ਸ਼ਾਮ ਵੇਲੇ ਸਮੂਹ ਮੁਲਾਜ਼ਮਾਂ ਵੱਲੋਂ ਸ਼ਹਿਰ ਵਿੱਚ ਪ੍ਰਦਰਸ਼ਨ ਕਰਨ ਉਪਰੰਤ ਬੱਸ ਸਟੈਂਡ ਨੰਗਲ ਦੇ ਨਜ਼ਦੀਕ ਖ਼ਜ਼ਾਨਾ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੀ ਅਰਥੀ ਫੂਕੀ ਗਈ| ਇਸ ਮੌਕੇ ਯੂਨੀਅਨ ਆਗੂ ਅਸ਼ੀਸ਼ ਕਾਲੀਆ ਅਤੇ ਕੌਸ਼ਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ, ਸਫ਼ਾਈ ਸੇਵਕਾਂ, ਸੀਵਰਮੈਨਾਂ ਅਤੇ ਫਾਇਰਮੈਨਾਂ ਦਾ ਸਾਲਾਨਾ 20 ਲੱਖ ਦਾ ਐਕਸੀਡੈਂਟਲ ਬੀਮਾ, ਮਿਉਂਸਿਪਲ ਮੁਲਾਜ਼ਮਾਂ ਨੂੰ 20 ਸਾਲ ਦੀ ਸਰਵਿਸ ਉਪਰੰਤ ਸੇਵਾ ਮੁਕਤੀ ਦੇ ਪੁਰੇ ਲਾਭ ਦਿੱਤੇ ਜਾਣ, ਬਰਾਬਰ ਕੰਮ-ਬਰਾਬਰ ਤਨਖਾਹ ਅਤੇ ਕੇਂਦਰ ਦੀ ਤਰਜ਼ ’ਤੇ ਮਹਿੌਗਾਈ ਭੱਤਾ ਦੇਣਾ ਆਦਿ ਸਾਮਲ ਹਨ। ਇਸ ਮੌਕੇ ਮੁਲਾਜ਼ਮ ਆਗੂ ਰਾਕੇਸ਼ ਪੁਰੀ, ਰਵੀ ਖੋਸਲਾ, ਦਵਿੰਦਰ ਬੈਂਸ, ਵਿਨੋਦ, ਸੰਦੀਪ, ਰਮਨ ਰਾਣਾ ਮੌਜੂਦ ਸਨ|
ਮੋਰਿੰਡਾ (ਪੱਤਰ ਪ੍ਰੇਰਕ): ਮਿਊਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਨਗਰ ਕੌਂਸਲ ਮੋਰਿੰਡਾ ਦੇ ਸਮੂਹ ਕਰਮਚਾਰੀਆਂ ਨੇ ਹੜਤਾਲ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਮਿਊਂਸਿਪਲ ਐਂਪਲਾਈਜ਼ ਯੂਨੀਅਨ, ਮੋਰਿੰਡਾ ਦੇ ਪ੍ਰਧਾਨ ਜਤਿੰਦਰ ਸਿੰਘ ਗੜਾਂਗ ਨੇ ਦੱਸਿਆ ਕਿ ਮੰਗਾਂ ਦੀ ਪੂਰਤੀ ਲਈ ਹੜਤਾਲ ਕੀਤੀ ਗਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਮੰਗਾਂ ਦਾ ਜਲਦੀ ਨਿਪਟਾਰਾ ਨਾ ਕੀਤਾ ਤਾਂ ਮਿਊਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ।

Advertisement

Advertisement
Author Image

sukhwinder singh

View all posts

Advertisement
Advertisement
×