For the best experience, open
https://m.punjabitribuneonline.com
on your mobile browser.
Advertisement

ਫ਼ਲਸਤੀਨੀਆਂ ’ਤੇ ਕੀਤੇ ਜਾ ਰਹੇ ਹਮਲੇ ਖ਼ਿਲਾਫ਼ ਪ੍ਰਦਰਸ਼ਨ

10:50 AM Apr 06, 2024 IST
ਫ਼ਲਸਤੀਨੀਆਂ ’ਤੇ ਕੀਤੇ ਜਾ ਰਹੇ ਹਮਲੇ ਖ਼ਿਲਾਫ਼ ਪ੍ਰਦਰਸ਼ਨ
ਫ਼ਲਸਤੀਨੀਆਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਕਾਰਕੁਨ। -ਫੋਟੋ: ਬੱਲੀ
Advertisement

ਖੇਤਰੀ ਪ੍ਰਤੀਨਿਧ
ਬਰਨਾਲਾ, 5 ਅਪਰੈਲ
ਇਜ਼ਰਾਈਲ ਵੱਲੋਂ ਫ਼ਲਸਤੀਨੀ ਲੋਕਾਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਖ਼ਿਲਾਫ਼ ਸ਼ਹਿਰ ਦੇ ਮੁਸਲਿਮ ਭਾਈਚਾਰੇ ਵੱਲੋਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਮਸਜਿਦ ਨਾਸਾਬਾਈ ਤੋਂ ਸ਼ਹੀਦ ਭਗਤ ਸਿੰਘ ਚੌਕ ਤੱਕ ਰੋਸ ਮਾਰਚ ਕੀਤਾ ਗਿਆ।
ਇਸ ਪ੍ਰਦਰਸ਼ਨ ਦੀ ਅਗਵਾਈ ਇਕਬਾਲ ਦੀਨ, ਹਾਂਸ ਮੁਹੰਮਦ, ਅਬਦੁਲ ਹਮੀਦ, ਨਜ਼ੀਰ ਮੁਹੰਮਦ, ਅਖਤਰ ਖਾਂ, ਅਬਦੁਲ ਮਜੀਦ, ਮੁਹੰਮਦ ਇਰਫ਼ਾਨ, ਸਿਕੰਦਰ ਅਲੀ, ਖ਼ਲੀਲ ਅਹਿਮਦ, ਅਕਬਰ ਖਾਂ, ਅਸ਼ਰਫ ਮੁਹੰਮਦ ਨੇ ਕੀਤੀ। ਸ਼ਹੀਦ ਭਗਤ ਸਿੰਘ ਚੌਕ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਫ਼ਲਸਤੀਨੀਆਂ ਖ਼ਿਲਾਫ਼ ਥੋਪੀ ਨਿਹੱਕੀ ਜੰਗ ਵਿੱਚ ਹੁਣ ਤੱਕ 33 ਹਜ਼ਾਰ ਤੋਂ ਵਧੇਰੇ ਨਿਹੱਕੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਜਦੋਂਕਿ 80 ਹਜ਼ਾਰ ਜ਼ਖ਼ਮੀ ਹੋ ਚੁੱਕੇ ਹਨ। ਇਨ੍ਹਾਂ ਵਿੱਚ ਕਰੀਬ 40 ਫ਼ੀਸਦੀ ਬੱਚੇ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਸ਼ਹਿ ਪ੍ਰਾਪਤ ਇਜ਼ਰਾਇਲੀ ਹਮਲਾਵਰਾਂ ਨੇ ਹਸਪਤਾਲਾਂ ਨੂੰ ਕਬਰਿਸਤਾਨਾਂ ਵਿੱਚ ਤਬਦੀਲ ਕਰ ਦਿੱਤਾ ਹੈ। ਦਵਾਈਆਂ, ਪਾਣੀ, ਆਕਸੀਜਨ, ਖਾਣ-ਪੀਣ ਦੀ ਥੁੜ੍ਹ ਕਾਰਨ ਫ਼ਲਸਤੀਨੀ ਲੋਕਾਂ ਨੂੰ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਫਲਸਤੀਨੀ ਲੋਕਾਂ ਖ਼ਿਲਾਫ਼ ਵਿੱਢੀ ਨਿਹੱਕੀ ਜੰਗ ਫੌਰੀ ਬੰਦ ਕੀਤੀ ਜਾਵੇ। ਨਰਾਇਣ ਦੱਤ, ਡਾ. ਰਜਿੰਦਰ, ਸੋਹਣ ਸਿੰਘ ਮਾਝੀ, ਬਿੱਕਰ ਸਿੰਘ ਔਲਖ, ਖੁਸ਼ਮੰਦਰ ਪਾਲ, ਬਲਦੇਵ ਸਿੰਘ ਸੱਦੋਵਾਲ, ਜਗਜੀਤ ਸਿੰਘ ਢਿੱਲਵਾਂ ਅਤੇ ਮਿਲਖਾ ਸਿੰਘ ਨੇ ਮੁਸਲਿਮ ਭਾਈਚਾਰੇ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਆਪਣਾ ਭਾਈਚਾਰਾ ਕਾਇਮ ਰੱਖਦਿਆਂ ਮੋਦੀ ਹਕੂਮਤ ਦੇ ਫ਼ਿਰਕੂ ਫਾਸ਼ੀ ਹੱਲੇ ਖ਼ਿਲਾਫ਼ ਇਨਸਾਫ਼ਪਸੰਦ ਤਾਕਤਾਂ ਦੇ ਨਾਲ ਅੱਗੇ ਆਉਣ ਦੀ ਅਪੀਲ ਵੀ ਕੀਤੀ।

Advertisement

Advertisement
Author Image

sukhwinder singh

View all posts

Advertisement
Advertisement
×