ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਢਾਬੇ ਦਾ ਕੁਨੈਕਸ਼ਨ ਕੱਟਣ ’ਤੇ ਪਾਵਰਕੌਮ ਖ਼ਿਲਾਫ਼ ਪ੍ਰਦਰਸ਼ਨ

06:59 AM May 09, 2024 IST

ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 8 ਮਈ
ਇਥੋਂ ਨੇੜੇ ਜੀਟੀ ਰੋਡ ਮੱਲੀਆਂ ਵਿਖੇ ਸਥਿਤ ਏ ਵਨ ਮੱਲੀ ਢਾਬੇ ਦੇ ਮਾਲਕ ਵੱਲੋਂ ਆਪਣੇ ਢਾਬੇ ਦਾ ਬਿਜਲੀ ਕਨੈਕਸ਼ਨ ਕੱਟੇ ਜਾਣ ਦੇ ਵਿਰੋਧ ਵਿੱਚ ਸਥਾਨਕ ਪਾਵਰਕੌਮ ਦੇ ਦਫਤਰ ’ਚ ਅਰਧ ਨਗਨ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਢਾਬੇ ਦੇ ਮਾਲਕ ਮਨਜੀਤ ਸਿੰਘ ਨੇ ਦੱਸਿਆ ਉਸ ਦਾ ‘ਏ ਵਨ ਮੱਲੀ ਢਾਬਾ’ ਜੀਟੀ ਰੋਡ ਪਿੰਡ ਮੱਲੀਆਂ ਵਿਖੇ ਹੈ ਅਤੇ ਉਸ ਦਾ ਬਿਜਲੀ ਦਾ ਬਿੱਲ ਬਕਾਇਆ ਹੈ। ਵਿਭਾਗ ਨੇ 16 ਜਨਵਰੀ ਨੂੰ ਇਸ ਕਾਰਨ ਉਸ ਦੇ ਢਾਬੇ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਸੀ, ਜਿਸ ਕਾਰਨ ਉਸ ਦਾ ਕੰਮਕਾਜ ਠੱਪ ਹੋ ਗਿਆ ਹੈ। ਪ੍ਰਦਰਸ਼ਨਕਾਰੀ ਨੇ ਕਿਹਾ ਕਿ ਕੰਮ ਠੱਪ ਹੋਣ ਕਾਰਨ ਉਸ ਦੀ ਆਰਥਿਕ ਸਥਿਤੀ ਵੀ ਵਿਗੜ ਗਈ ਹੈ। ਉਸ ਨੇ ਕਿਹਾ ਉਨ੍ਹਾਂ ਨੇ ਪਾਵਰਕੌਮ ਟਾਂਗਰਾ ਦੇ ਐਸਡੀਓ ਦਫ਼ਤਰ ਅਤੇ ਐਕਸੀਅਨ ਜੰਡਿਆਲਾ ਗੁਰੂ ਦੇ ਦਫ਼ਤਰ ਵਿੱਚ ਜਾ ਕੇ ਅਧਿਕਾਰੀਆਂ ਤੋਂ ਕਿਸ਼ਤਾਂ ’ਚ ਬਿੱਲਾਂ ਭਰਨ ਦੀ ਆਗਿਆ ਮੰਗੀ ਪਰ ਉਸ ਨੂੰ ਰਾਹਤ ਨਾ ਮਿਲੀ।

Advertisement

ਪੌਣੇ ਅੱਠ ਲੱਖ ਰੁਪਏ ਬਿੱਲ ਬਕਾਇਆ: ਅਧਿਕਾਰੀ

ਪਾਵਰਕੌਮ ਅਧਿਕਾਰੀਆਂ ਤੋਂ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਨੇ ਕਿਹਾ ਏ ਵਨ ਮੱਲੀ ਢਾਬੇ ਦਾ ਬਿਜਲੀ ਬਿੱਲ 7 ਲੱਖ 75 ਹਜ਼ਾਰ ਰੁਪਏ ਹੈ। ਵਿਭਾਗ ਦੇ ਨਿਯਮਾਂ ਅਨੁਸਾਰ ਜੇ ਬਕਾਇਆ ਬਿੱਲ ਦੀ ਰਕਮ ਵਿੱਚੋਂ ਘੱਟੋ ਘੱਟ 5 ਲੱਖ ਰੁਪਏ ਜਮ੍ਹਾਂ ਹੋ ਜਾਂਦੇ ਹਨ, ਤਾਂ ਹੀ ਉਨ੍ਹਾਂ ਦਾ ਕੁਨੈਕਸ਼ਨ ਮੁੜ ਸ਼ੁਰੂ ਹੋ ਸਕੇਗਾ।

Advertisement
Advertisement
Advertisement