ਫਲਸਤੀਨ ਉੱਪਰ ਇਜ਼ਰਾਇਲੀ ਹਮਲੇ ਖ਼ਿਲਾਫ਼ ਪ੍ਰਦਰਸ਼ਨ
ਪੱਤਰ ਪ੍ਰੇਰਕ
ਪਟਿਆਲਾ, 17 ਨਵੰਬਰ
ਇੰਟਰਨੈਸ਼ਨਲਿਸਟ ਡੈਮੋਕਰੈਟਿਕ ਪਲੇਟਫਾਰਮ (ਆਈਡੀਪੀ) ਵੱਲੋਂ ਅੱਜ ਇੱਥੇ ਨਹਿਰੂ ਪਾਰਕ ਵਿੱਚ ਇਕੱਠੇ ਹੋ ਕੇ ਸ਼ਹਿਰ ਅੰਦਰ ਇਜ਼ਰਾਈਲ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਆਈਡੀਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਸੂਬਾਈ ਪ੍ਰਧਾਨ ਦਰਸ਼ਨ ਸਿੰਘ ਧਨੇਠਾ, ਸੂਬਾਈ ਸਕੱਤਰ ਤਰਲੋਚਨ ਸਿੰਘ ਸੂਲਰ ਘਰਾਟ ਤੇ ਸੂਬਾਈ ਆਗੂ ਮਨਪ੍ਰੀਤ ਕੌਰ ਰਾਜਪੁਰਾ ਨੇ ਕਿਹਾ ਕਿ 7 ਅਕਤੂਬਰ ਨੂੰ ਹਮਾਸ ਦੀ ਕਾਰਵਾਈ ਦਹਿਸ਼ਤਗਰਦ ਕਾਰਵਾਈ ਸੀ। ਇਸ ਵਿੱਚ 1400 ਤੋਂ ਵੱਧ ਇਜ਼ਰਾਇਲੀ ਮਾਰੇ ਗਏ ਸਨ। ਬਦਲੇ ’ਚ ਇਜ਼ਰਾਈਲ ਵੱਲੋਂ ਹਮਾਸ ਉਪਰ ਹਮਲੇ ਦੇ ਨਾਂ ਹੇਠ ਫ਼ਲਸਤੀਨੀ ਲੋਕਾਂ ਦੀ ਗਾਜ਼ਾ ਪੱਟੀ ਤੇ ਹੋਰ ਥਾਵਾਂ ਉੱਪਰ ਨਸਲਕੁਸ਼ੀ ਕੀਤੀ ਜਾ ਰਹੀ ਹੈ। ਇਸ ਮੌਕੇ ਆਈਡੀਪੀ ਦੇ ਸੂਬਾਈ ਆਗੂ ਗੁਰਮੀਤ ਸਿੰਘ ਥੂਹੀ, ਤਾਰਾ ਸਿੰਘ ਫੱਗੂਵਾਲਾ, ਜ਼ਿਲ੍ਹਾ ਪ੍ਰਧਾਨ ਖ਼ਿਆਲੀ ਰਾਮ ਪਾਤੜਾਂ, ਹੰਸ ਰਾਜ ਭਵਾਨੀਗੜ੍ਹ, ਰਾਜ ਕੁਮਾਰ ਸਿੰਘ ਕਨਸੂਹਾ, ਹਰਦੀਪ ਕੌਰ ਪਾਲੀਆ, ਚਮਕੌਰ ਸਿੰਘ ਅਗੇਤੀ, ਗੁਰਤੇਜ ਸਿੰਘ ਸਮਾਣਾ, ਰਮਨਜੋਤ ਬਾਬਰਪੁਰ, ਰਾਜ ਕੌਰ ਥੂਹੀ, ਸੁਨੀਤਾ ਰਾਣੀ, ਰਾਣੀ ਕੌਰ, ਸੁਖਵਿੰਦਰ ਕੌਰ ਬਾਲਪੁਰ, ਕੁਲਵੰਤ ਸਿੰਘ ਥੂਹੀ ਤੇ ਅਮਨਿੰਦਰ ਸਿੰਘ ਫ਼ਤਿਹਪੁਰ ਨੇ ਵੀ ਸੰਬੋਧਨ ਕੀਤਾ।