ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਮਾਇਣ ਦੀ ਬੇਅਦਬੀ ਖ਼ਿਲਾਫ਼ ਮੁਜ਼ਾਹਰਾ

08:36 AM Aug 24, 2020 IST

ਪੱਤਰ ਪ੍ਰੇਰਕ

Advertisement

ਭਵਾਨੀਗੜ੍ਹ, 23 ਅਗਸਤ

ਬੀਤੀ ਰਾਤ ਇੱਥੇ ਵਾਲਮੀਕ ਮੰਦਰ ਵਿੱਚ ਚੋਰ ਨੇ ਰਾਮਾਇਣ ਤੇ ਨਕਦੀ ਚੋਰੀ ਕਰ ਲਈ। ਇਸ ਘਟਨਾ ਦੀ ਸ਼ਹਿਰ ਵਿੱਚ ਫੈਲੀ ਖਬਰ ਤੋਂ ਬਾਅਦ ਵਾਲਮੀਕੀ ਸਮਾਜ ਵਿੱਚ ਭਾਰੀ ਰੋਸ ਪੈਦਾ ਹੋ ਗਿਆ।ਪੁਲੀਸ ਪ੍ਰਸ਼ਾਸਨ ਨੇ ਲੋਕਾਂ ਦੇ ਸਹਿਯੋਗ ਨਾਲ ਚੋਰੀ ਦੀ ਇਸ ਵਾਰਦਾਤ ਨੂੰ ਕੁਝ ਘੰਟਿਆਂ ਵਿੱਚ ਹੀ ਸੁਲਝਾ ਕੇ ਸ਼ਹਿਰ ਅੰਦਰ ਫੈਲੇ ਰੋਸ ਨੂੰ ਸ਼ਾਂਤ ਕਰ ਦਿੱਤਾ। ਇਸ ਸਬੰਧੀ ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਨੇੜਲੇ ਪਿੰਡ ਫਤਿਹਗੜ੍ਹ ਭਾਦਸੋਂ ਤੋਂ ਜਤਿੰਦਰ ਕੁਮਾਰ ਉਰਫ਼ ਕੱਕੂ ਦੇ ਘਰੋਂ ਚੋਰੀ ਹੋਈ ਰਮਾਇਣ ਤੇ ਹੋਰ ਧਾਰਮਿਕ ਪੁਸਤਕਾਂ ਬਰਾਮਦ ਕਰਕੇ ਮੰਦਰ ਪ੍ਰਬੰਧਕਾਂ ਨੂੰ ਸੌਂਪ ਦਿੱਤੀਆਂ। ਪੁਲੀਸ ਨੇ ਜਤਿੰਦਰ ਕੁਮਾਰ ਉਰਫ਼ ਕਕੂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Advertisement

ਇਸ ਦੌਰਾਨ ਪੀਐਸ ਗਮੀ ਕਲਿਆਣ ਕੌਮੀ ਮੀਤ ਪ੍ਰਧਾਨ ਸੈਂਟਰਲ ਵਾਲਮਿਕੀ ਸਭਾ ਇੰਡੀਆ ਦੀ ਅਗਵਾਈ ਹੇਠ ਵਾਲਮੀਕ ਭਾਈਚਾਰੇ ਨੇ ਰਾਮਾਇਣ ਤੇ ਧਾਰਮਿਕ ਪੁਸਤਕਾਂ ਦੀ ਬੇਅਦਬੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਪੁਲੀਸ ਵੱਲੋਂ ਤੁਰੰਤ ਮਸਲਾ ਹੱਲ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਦੋਸ਼ੀ ਵਿਅਕਤੀ ਨੂੰ ਕਾਬੂ ਕਰਕੇ ਸਖਤ ਸਜ਼ਾ ਦਿੱਤੀ ਜਾਵੇ।

ਇਸ ਮੌਕੇ ਸ਼ਮਸ਼ੇਰ ਸਿੰਘ ਬੱਬੂ, ਧਰਮਵੀਰ, ਸੁਖਪਾਲ ਸਿੰਘ ਸ਼ੈਟੀ, ਅਮਰਜੀਤ ਸਿੰਘ ਗੋਗਲੀ, ਗੁਰਮੇਲ ਸਿੰਘ ਕਾਟੋ, ਨਾਹਰ ਸਿੰਘ, ਗੋਪਾਲ ਗਿਰ, ਗੁਰੀ ਮੇਹਰਾ, ਗੋਲੂ ਗੁਪਤਾ ਆਦਿ ਹਾਜ਼ਰ ਸਨ।

Advertisement
Tags :
ਖ਼ਿਲਾਫ਼ਬੇਅਦਬੀਮੁਜ਼ਾਹਰਾਰਾਮਾਇਣ
Advertisement