For the best experience, open
https://m.punjabitribuneonline.com
on your mobile browser.
Advertisement

ਹੜਤਾਲ ਵਾਲੇ ਦਿਨ ਦੀ ਤਨਖਾਹ ਕੱਟਣ ਵਿਰੁੱਧ ਬੀਪੀਈਓ ਖ਼ਿਲਾਫ਼ ਮੁਜ਼ਾਹਰਾ

06:57 AM Apr 23, 2024 IST
ਹੜਤਾਲ ਵਾਲੇ ਦਿਨ ਦੀ ਤਨਖਾਹ ਕੱਟਣ ਵਿਰੁੱਧ ਬੀਪੀਈਓ ਖ਼ਿਲਾਫ਼ ਮੁਜ਼ਾਹਰਾ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 22 ਅਪਰੈਲ
16 ਫਰਵਰੀ ਦੇ ਭਾਰਤ ਬੰਦ ਮੌਕੇ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਦੇਸ਼-ਵਿਆਪੀ ਹੜਤਾਲ ’ਚ ਸ਼ਾਮਲ ਹੋਏ ਬਲਾਕ ਦੇ ਚਾਰ ਅਧਿਆਪਕਾਂ ਦੀ ਹੜਤਾਲ ਵਾਲੇ ਦਿਨਾਂ ਦੀ ਤਨਖਾਹ ਕੱਟਣ ਦੇ ਰੋਸ ਵਜੋਂ ਅਧਿਆਪਕਾਂ ਦੇ ਸਾਂਝੇ ਮੋਰਚੇ, ਸੰਯੁਕਤ ਕਿਸਾਨ ਮੋਰਚੇ, ਭਰਾਤਰੀ ਮਜ਼ਦੂਰ ਤੇ ਜਨਤਕ ਜਮਹੂਰੀ ਜਥੇਬੰਦੀਆਂ ਦੀਆਂ ਚੀਮਾਂ ਇਕਾਈਆਂ ਵਲੋਂ ਬੀ.ਪੀ.ਈ.ਓ. ਚੀਮਾਂ ਦੇ ਦਫ਼ਤਰ ਸਬੰਧਤ ਅਧਿਕਾਰੀ ਦੀ ਅਰਥੀ ਫ਼ੂਕਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ।
ਡੀ.ਟੀ.ਐੱਫ. (ਸਬੰਧਤ ਡੀ.ਐੱਮ.ਐੱਫ) ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਸੂਬਾ ਆਗੂ ਮੇਘ ਰਾਜ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਆਗੂ ਸਤਵੰਤ ਆਲਮਪੁਰ, ਸੋਨੂੰ ਸਿੰਘ, 6505 ਅਧਿਆਪਕ ਜਥੇਬੰਦੀ ਦੇ ਚਮਕੌਰ ਸਿੰਘ, ਭਿੰਦਰ ਸਿੰਘ, ਡੀ.ਟੀ.ਐੱਫ. ਦੇ ਬਲਬੀਰ ਲੌਂਗੋਵਾਲ,ਦਾਤਾ ਸਿੰਘ ਨਮੋਲ,ਜਸਬੀਰ ਨਮੋਲ, ਭਾਕਿਯੂ ਏਕਤਾ ਉਗਰਾਹਾਂ ਦੇ ਰਾਜ ਸਿੰਘ ਬੀਰ ਕਲਾਂ, ਕਿਰਤੀ ਕਿਸਾਨ ਯੂਨੀਅਨ ਦੇ ਭਜਨ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਧਰਮਪਾਲ ਨਮੋਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਲਖਵੀਰ ਲੌਂਗੋਵਾਲ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਵਿਸ਼ਵ ਕਾਂਤ ਅਤੇ ਭੋਲਾ ਸਿੰਘ ਮਾਡਲ ਟਾਊਨ ਨੇ ਸੰਬੋਧਨ ਕੀਤਾ। ਬੁਲਾਰਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ, ਮਜ਼ਦੂਰ ਜਥੇਬੰਦੀਆਂ, ਜਨਤਕ ਜਮਹੂਰੀ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ 16 ਫਰਵਰੀ ਦੇ ਭਾਰਤ ਬੰਦ ਦੀ ਕਾਲ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ,ਮੁਲਾਜ਼ਮਾਂ ਸਮੇਤ ਦੇਸ਼ ਦੀ ਸਮੁੱਚੀ ਜਨਤਾ ਦੇ ਹੱਕੀ ਮਸਲਿਆਂ ਨੂੰ ਲੈ ਕੇ ਦਿੱਤੀ ਗਈ ਸੀ ਜਿਸ ਵਿੱਚ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਹੜਤਾਲ ਕਰ ਕੇ ਸ਼ਮੂਲੀਅਤ ਕੀਤੀ ਸੀ। ਸੰਗਰੂਰ ਜ਼ਿਲ੍ਹੇ ਵਿੱਚੋਂ ਵੀ ਵੱਡੀ ਗਿਣਤੀ ਅਧਿਆਪਕਾਂ ਸਮੇਤ ਮੁਲਾਜ਼ਮਾਂ ਨੇ ਹੜਤਾਲ ਕੀਤੀ ਸੀ।
ਜ਼ਿਲ੍ਹੇ ਵਿੱਚ ਤਿੰਨ ਬੀ.ਪੀ.ਈ.ਓਜ਼. ਨੂੰ ਛੱਡ ਕੇ ਹੋਰ ਕਿਸੇ ਵੀ ਡੀ.ਡੀ.ਓ. ਨੇ ਹੜਤਾਲ ਵਾਲੇ ਅਧਿਆਪਕਾਂ ਦੀ ਤਨਖਾਹ ਨਹੀਂ ਕੱਟੀ। ਇਹਨਾਂ ਤਿੰਨ ਬੀ.ਪੀ.ਈ.ਓਜ਼. ਵਿੱਚ ਚੀਮਾ ਬਲਾਕ ਦਾ ਬੀ.ਪੀ.ਈ.ਓ. ਵੀ ਸ਼ਾਮਲ ਹੈ। ਆਗੂਆਂ ਦੋਸ਼ ਲਾਇਆ ਕਿ ਇਸ ਅਧਿਕਾਰੀ ਨੇ ਅਧਿਆਪਕਾਂ ਦੀ ਤਨਖਾਹ ਕੱਟ ਕੇ ਅਧਿਆਪਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।

Advertisement

Advertisement
Author Image

Advertisement
Advertisement
×