ਸਟੇਟ ਐਵਾਰਡੀ ਦੇ ਦਫ਼ਤਰ ਦੀ ਭੰਨ੍ਹ-ਤੋੜ
08:05 AM Aug 22, 2020 IST
ਬੰਗਾ: ਸਟੀਵੀਆ ਖੇਤੀ ਲਈ ਦੋ ਵਾਰ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਐਡਵੋਕੇਟ ਰਾਜਪਾਲ ਸਿੰਘ ਗਾਂਧੀ ਦੇ ਸਥਾਨਕ ਗੜ੍ਹਸ਼ੰਕਰ ਰੋਡ ’ਤੇ ਸਥਿਤ ਰਾਜ ਮਹਿਲ ਵਾਲੀ ਬਿਲਡਿੰਗ ਵਾਲੇ ਦਫ਼ਤਰ ਦੀ ਭੰਨ੍ਹ-ਤੋੜ ਕੀਤੇ ਕੀਤੀ ਗਈ ਤੇ ਸਾਮਾਨ ਚੋਰੀ ਕਰ ਲਿਆ ਗਿਆ। ਚੋਰੀ ਹੋਏ ਸਾਮਾਨ ’ਚ ਦੋ ਕੰਪਿਊਟਰ, ਡੀਵੀਆਰ, ਟੈਕਸ ਦੇ ਖ਼ਪਤਾਕਾਰਾਂ ਦੀਆਂ ਫਾਈਲਾਂ ਆਦਿ ਸ਼ਾਮਲ ਹੈ। ਦਫ਼ਤਰ ’ਚ ਲੱਗੇ ਸੀਸੀਟੀਵੀ ਕੈਮਰੇ ਵੀ ਨੁਕਸਾਨੇ ਗਏ ਹਨ। ਇਸ ਸਬੰਧੀ ਉਨ੍ਹਾਂ ਸਥਾਨਕ ਥਾਣਾ ਸਿਟੀ ’ਚ ਰਿਪੋਰਟ ਦਰਜ ਕਰਵਾਈ ਹੈ। ਐਡਵੋਕੇਟ ਰਾਜਪਾਲ ਸਿੰਘ ਗਾਂਧੀ ਨੇ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਕਾਬੂ ਕਰ ਕੇ ਊਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। -ਪੱਤਰ ਪ੍ਰੇਰਕ
Advertisement
Advertisement