ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੰਡ ਕਲਸਾਣੀ ਵਿੱਚ ਨਾਜਾਇਜ਼ ਕਲੋਨੀ ਢਾਹੀ

10:32 AM Apr 26, 2024 IST
ਪਿੰਡ ਕਲਸਾਣੀ ’ਚ ਨਾਜਾਇਜ਼ ਕਲੋਨੀ ’ਤੇ ਕਾਰਵਾਈ ਕਰਦੀ ਹੋਈ ਡੀਟੀਪੀ ਦੀ ਟੀਮ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ 25 ਅਪਰੈਲ
ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਦੇ ਹੁਕਮਾਂ ’ਤੇ ਜ਼ਿਲ੍ਹਾ ਟਾਊਨ ਪਲਾਨਰ ਦੀ ਟੀਮ ਨੇ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸ਼ਾਹਬਾਦ ਸਬ-ਡਿਵੀਜ਼ਨ ਦੇ ਪਿੰਡ ਕਲਸਾਣੀ ’ਚ ਇਕ ਨਾਜਾਇਜ਼ ਕਲੋਨੀ ’ਤੇ ਕਾਰਵਾਈ ਕੀਤੀ ਹੈ। ਜ਼ਿਲ੍ਹਾ ਟਾਊਨ ਪਲਾਨਿੰਗ ਅਫਸਰ ਅਸ਼ੋਕ ਗਰਗ ਨੇ ਪ੍ਰੈੱਸ ਨੂੰ ਜਾਰੀ ਕੀਤੇ ਬਿਆਨ ’ਚ ਦੱਸਿਆ ਕਿ ਸ਼ਾਹਬਾਦ ਸਬ-ਡਿਵੀਜਨ ਦੇ ਮਾਲ ਅਸਟੇਟ ਪਿੰਡ ਕਲਸਾਣੀ ਵਿੱਚ ਸਥਿਤ ਇਕ ਨਾਜਾਇਜ਼ ਕਲੋਨੀ ’ਤੇ ਕਾਰਵਾਈ ਕਰਨ ਲਈ ਐੱਚਐੱਲਡੀਪੀ ਕੁਰੂਕਸ਼ੇਤਰ ਦੇ ਜੀਵੀਐੱਚ ਅਨਿਲ ਕੁਮਾਰ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਅਗਵਾਈ ਵਿਚ ਡੀਟੀਪੀ ਦੀ ਟੀਮ ਨੇ ਪੁਲੀਸ ਫੋਰਸ ਨਾਲ ਪਿੰਡ ਕਲਸਾਣੀ ਵਿਚ ਇਕ ਏਕੜ ’ਚ ਬਣ ਰਹੀ ਉਕਤ ਨਾਜਾਇਜ਼ ਕਲੋਨੀ ’ਚ ਲੱਗੇ ਬਿਜਲੀ ਦੇ ਖੰਭੇ, 15 ਡੀਪੀਸੀ ਤੇ ਪੱਕੀਆਂ ਸੜਕਾਂ ਨੂੰ ਜੇਸੀਬੀ ਨਾਲ ਪੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਇਸ ਗੈਰਕਾਨੂੰਨੀ ਕਲੋਨੀ ਬਾਰੇ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਵਿਭਾਗ ਨੇ ਜ਼ਮੀਨ ਮਾਲਕਾਂ ਤੇ ਪ੍ਰਾਪਰਟੀ ਡੀਲਰਾਂ ਨੂੰ ਐੱਚਡੀਆਰ ਐਕਟ 1975 ਦੀਆਂ ਧਾਰਾਵਾਂ ਤਹਿਤ ਨੋਟਿਸ ਜਾਰੀ ਕਰ ਕੇ ਉਨ੍ਹ੍ਵਾਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਜ਼ਮੀਨ ਮਾਲਕਾਂ ਤੇ ਪ੍ਰਾਪਰਟੀ ਡੀਲਰਾਂ ਨੇ ਨਾ ਤਾਂ ਨਾਜਾਇਜ਼ ਕਲੋਨੀ ’ਚ ਹੋ ਰਹੀ ਉਸਾਰੀ ਨੂੰ ਰੋਕਿਆ ਤੇ ਨਾ ਹੀ ਵਿਭਾਗ ਤੋਂ ਮਨਜ਼ੂਰੀ ਲਈ, ਜਿਸ ਤੋਂ ਵਿਭਾਗ ਨੇ ਇਸ ਨਾਜਾਇਜ਼ ਕਲੋਨੀ ’ਤੇ ਕਾਰਵਾਈ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਸਤੇ ਪਲਾਟਾਂ ਦੇ ਨਾਂ ’ਤੇ ਉਹ ਡੀਲਰਾਂ ਦੇ ਝਾਂਸੇ ਵਿੱਚ ਨਾ ਆਉਣ ਤੇ ਨਾ ਹੀ ਪਲਾਟ ਖਰੀਦਣ ਤੇ ਨਾ ਹੀ ਕਿਸੇ ਕਿਸਮ ਦਾ ਨਿਰਮਾਣ ਕਰਨ। ਇੰਨਾ ਹੀ ਨਹੀਂ ਜ਼ਮੀਨ ਖਰੀਦਣ ਤੋਂ ਪਹਿਲਾਂ ਡੀਟੀਪੀ ਦੇ ਦਫਤਰ ਤੋਂ ਜਾਣਕਾਰੀ ਲੈ ਲੈਣ। ਸਾਰੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਵੀ ਰਜਿਸਟਰੀ ਕਰਨ ਤੋਂ ਪਹਿਲਾਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜੇ ਕੋਈ ਵੀ ਵਿਅਕਤੀ ਗੈਰਕਾਨੂੰਨੀ ਕਲੋਨੀ ਵਿਚ ਪਲਾਟ ਖਰੀਦਦਾ ਹੈ ਤਾਂ ਉਸ ਖਿਲਾਫ ਵਿਭਾਗ ਵਲੋਂ ਕਾਰਵਾਈ ਕੀਤੀ ਜਾਵੇਗੀ, ਜਿਸ ਵਿਚ 50 ਹਜਾਰ ਰੁਪਏ ਜੁਰਮਾਨਾ ਤੇ ਤਿੰਨ ਸਾਲ ਕੈਦ ਹੋ ਸਕਦੀ ਹੈ।

Advertisement

Advertisement
Advertisement