ਸਰਕਾਰੀ ਜ਼ਮੀਨ ’ਤੇ ਉਸਾਰੇ ਨਸ਼ਾ ਤਸਕਰਾਂ ਦੇ ਮਕਾਨ ਢਾਹੇ
09:09 AM Aug 20, 2023 IST
ਪੱਤਰ ਪ੍ਰੇਰਕ
ਫਰੀਦਾਬਾਦ, 19 ਅਗਸਤ
ਫਰੀਦਾਬਾਦ ਪੁਲੀਸ ਤੇ ਜ਼ਿਲਾ ਪ੍ਰਸ਼ਾਸਨ ਨੇ ਅੱਜ ਐੱਮਸੀਐਫ ਦੀ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਢੰਗ ਨਾਲ ਮਕਾਨ ਬਣਾ ਕੇ ਰਹਿ ਰਹੇ ਨਸ਼ਾ ਤਸਕਰੀ ਦੇ ਤਿੰਨ ਮੁਲਜ਼ਮਾਂ ਦੇ ਘਰ ਢਾਹ ਦਿੱਤੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਉਕਤ ਮੁਲਜ਼ਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਪ੍ਰਾਪਤ ਹੋਈ ਕਮਾਈ ਨਾਲ ਇਹ ਮਕਾਨ ਬਣਾਏ ਸਨ। ਫਰੀਦਾਬਾਦ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸੁਧੀਰ, ਸੰਤੋਸ਼ ਤੇ ਰਣਧੀਰ ਰਾਹੁਲ ਕਲੋਨੀ ਵਿੱਚ ਰਹਿੰਦੇ ਸਨ ਅਤੇ ਜਦੋਂ ਪੁਲੀਸ ਨੇ ਇਨ੍ਹਾਂ ਬਾਰੇ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਘਰ ਨਾਜਾਇਜ਼ ਢੰਗ ਨਾਲ ਤਿਆਰ ਕੀਤੇ ਗਏ ਸਨ। ਇਸ ਮਗਰੋਂ ਡੀਸੀਪੀ ਕ੍ਰਾਈਮ ਨੇ ਸਰਕਾਰੀ ਜ਼ਮੀਨ ’ਤੇ ਬਣੇ ਨਾਜਾਇਜ਼ ਮਕਾਨਾਂ ਬਾਰੇ ਐਮਸੀਐਫ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰਣਧੀਰ ’ਤੇ ਨਸ਼ਾ ਤਸਕਰੀ ਦੇ 3 ਕੇਸ, ਸੁਧੀਰ ’ਤੇ 7 ਅਤੇ ਸੰਤੋਸ਼ ’ਤੇ ਥਾਣਾ ਐਸਜੀਐਮ ਨਗਰ ਵਿੱਚ ਨਸ਼ਾ ਤਸਕਰੀ ਦੇ 3 ਮਾਮਲੇ ਕੇਸ ਹਨ।
Advertisement
Advertisement