For the best experience, open
https://m.punjabitribuneonline.com
on your mobile browser.
Advertisement

ਡੈਮੋਕਰੈਟਿਕ ਮਿੱਡ-ਡੇਅ ਮੀਲ ਕੁੱਕ ਫਰੰਟ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ ਬੇਸਿੱਟਾ

06:28 AM Mar 04, 2024 IST
ਡੈਮੋਕਰੈਟਿਕ ਮਿੱਡ ਡੇਅ ਮੀਲ ਕੁੱਕ ਫਰੰਟ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ ਬੇਸਿੱਟਾ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੈਮੋਕਰੈਟਿਕ ਮਿੱਡ-ਡੇਅ ਮੀਲ ਕੁੱਕ ਫਰੰਟ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਤੇ ਹੋਰ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 3 ਮਾਰਚ
ਡੈਮੋਕਰੈਟਿਕ ਮਿੱਡ-ਡੇਅ-ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਦੀ ਅਗਵਾਈ ਹੇਠ ਮਿੱਡ-ਡੇਅ-ਮੀਲ ਕੁੱਕ ਦੀਆਂ ਹੱਕੀ ਮੰਗਾਂ ਲਈ ਸਿੱਖਿਆ ਸਕੱਤਰ ਕੇਕੇ ਯਾਦਵ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਕਾਰਨ ਕੁੱਕ ਬੀਬੀਆਂ ਵਿੱਚ ਭਾਰੀ ਰੋਸ ਹੈ। ਹਾਲਾਂਕਿ ਮੀਟਿੰਗ ਵਿੱਚ ਕੁੱਕ ਬੀਬੀਆਂ ਦੀ ਤਨਖ਼ਾਹ, ਕਿਰਤ ਕਾਨੂੰਨ ਸਮੇਤ ਹੋਰ ਵੱਖ ਵੱਖ ਮੰਗਾਂ ’ਤੇ ਖੁੱਲ੍ਹ ਕੇ ਚਰਚਾ ਕੀਤੀ ਗਈ ਪ੍ਰੰਤੂ ਅਧਿਕਾਰੀ ਨੇ ਮੰਗਾਂ ਸਬੰਧੀ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ। ਆਗੂਆਂ ਨੇ ਮੰਗ ਕੀਤੀ ਕਿ ਹਰਿਆਣਾ ਸਰਕਾਰ ਵਾਂਗ ਮਿੱਡ-ਡੇਅ-ਮੀਲ ਕੁੱਕ ਨੂੰ 7500 ਰੁਪਏ ਮਹੀਨਾ ਤਨਖ਼ਾਹ ਦਿੱਤੀ ਜਾਵੇ ਪ੍ਰੰਤੂ ਅਧਿਕਾਰੀ ਨੇ ਭਰੋਸਾ ਦੇਣ ਦੀ ਥਾਂ ਮਾਮਲੇ ਨੂੰ ਪੇਚੀਦਾ ਦੱਸਦਿਆਂ ਹੱਥ ਖੜ੍ਹੇ ਕਰ ਦਿੱਤੇ। ਇਸ ਮੌਕੇ ਕੁੱਕ ਬੀਬੀਆਂ ਨੂੰ ਮਹਿਜ਼ ਤਿੰਨ ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਕਈ ਮੌਕਿਆਂ ’ਤੇ ਯੋਗ ਤਨਖ਼ਾਹ ਦੇਣ ਦਾ ਵਾਅਦਾ ਕਰ ਕੇ ਮੁੱਕਰ ਗਏ ਹਨ। ਉਨ੍ਹਾਂ ਕਿਹਾ ਕਿ ਰੋਸ ਵਜੋਂ ਪੰਜਾਬ ਭਰ ਦੀਆਂ ਕੁੱਕ ਬੀਬੀਆਂ ਵੱਲੋਂ 10 ਮਾਰਚ ਨੂੰ ਸਿੱਖਿਆ ਭਵਨ ਅਤੇ ਡੀਜੀਐੱਸਈ ਦਫ਼ਤਰ ਦਾ ਘਿਰਾਓ ਕਰ ਕੇ ਮੁੱਖ ਮੰਤਰੀ ਦਾ ਪਿੱਟ ਸਿਆਪਾ ਕੀਤਾ ਜਾਵੇਗਾ।
ਆਗੂਆਂ ਨੇ ਮੰਗ ਕੀਤੀ ਕਿ ਮਿੱਡ-ਡੇਅ-ਮੀਲ ਕੁੱਕ ਨੂੰ ਵਧੀ ਹੋਈ 9 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਵੇ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਘੱਟੋ-ਘੱਟ ਉਜਰਤਾਂ ਅਧੀਨ ਲਿਆਂਦਾ ਜਾਵੇ। ਹਰ ਸਾਲ ਵਧ ਰਹੀ ਮਹਿੰਗਾਈ ਅਨੁਸਾਰ ਤਨਖ਼ਾਹਾਂ ਵਿੱਚ 5 ਫੀਸਦੀ ਵਾਧਾ ਕਰਨ ਦੇ ਨਿਯਮ ਲਾਗੂ ਕੀਤੇ ਜਾਣ।

Advertisement

Advertisement
Author Image

sanam grng

View all posts

Advertisement
Advertisement
×