For the best experience, open
https://m.punjabitribuneonline.com
on your mobile browser.
Advertisement

ਜਮਹੂਰੀ ਤੇ ਤਰਕਸ਼ੀਲ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ’ਤੇ ਚੁੱਕੇ ਸਵਾਲ

07:02 AM Jun 03, 2024 IST
ਜਮਹੂਰੀ ਤੇ ਤਰਕਸ਼ੀਲ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ’ਤੇ ਚੁੱਕੇ ਸਵਾਲ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਜੂਨ
ਜਮਹੂਰੀ ਤੇ ਤਰਕਸ਼ੀਲ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੰਨਿਆ ਕੁਮਾਰੀ ਵਿੱਚ ਆਪਣੀ ਬਿਰਤੀ ਇਕਾਗਰ ਕਰਨ ਦੇ ਕੀਤੇ ਐਲਾਨ ’ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਵਾਲ ਕੀਤਾ ਕਿ ਕੀ ਦੇਸ਼ ਦੀਆਂ ਮੁਸ਼ਕਲਾਂ ਇਸ ਤਰ੍ਹਾਂ ਅੰਤਰ ਧਿਆਨ ਹੋ ਕੇ ਹੱਲ ਹੋ ਸਕਦੀਆਂ ਹਨ? ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਰੋਨਾ ਸਮੇਂ ਵੀ ਥਾਲੀਆਂ, ਤਾਲੀਆਂ ਵਜਾ ਕੇ ਅਤੇ ਮੋਮਬੱਤੀਆਂ ਜਗਾ ਕੇ ਕਰੋਨਾ ਨੂੰ ਭਜਾਉਣ ਵਰਗੇ ਫੁਰਮਾਨ ਵੀ ਕੀਤੇ ਸਨ, ਜੋ ਕਿ ਇੱਕ ਹਾਸੋਹੀਣਾ ਸਾਬਿਤ ਹੋਇਆ ਇਸ ਤੋਂ ਵਧ ਕਿ ਕੁਝ ਵੀ ਨਹੀਂ। ਕੈਮਰਿਆਂ, ਹਜ਼ਾਰਾਂ ਸੁਰੱਖਿਆਂ ਮੁਲਾਜ਼ਮਾਂ ਦੀ ਫੌਜ ਦੇ ਸਾਏ ਹੇਠ ਚੋਣਾਂ ਦੇ ਮੌਕੇ ਮੈਡੀਟੇਸ਼ਨ ਕਰਨ ਦਾ ਇਹ ਕ੍ਰਿਸ਼ਮਾ ਦੇਸ਼ ਦਾ ਕੀ ਸਵਾਰੇਗਾ ? ਉਕਤ ਸੰਸਥਾਵਾਂ ਦੇ ਆਗੂਆਂ ਪ੍ਰੋ. ਏਕੇ ਮਲੇਰੀ, ਜਸਵੰਤ ਜੀਰਖ ਅਤੇ ਡਾ. ਹਰਬੰਸ ਗਰੇਵਾਲ ਨੇ ਅਜਿਹੇ ਫਜ਼ੂਲ ਖਰਚੇ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਨੇ ਲੋਕਾਂ ਦੇ ਮਸਲਿਆਂ ਵੱਲੋਂ ਅੱਖਾਂ ਬੰਦ ਕਰਕੇ ਇਸ ਤਰ੍ਹਾਂ ਦੇਸ਼ ਦੇ ਸਰਮਾਏ ਦੀ ਦੁਰਵਰਤੋਂ ਕਰਨ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੀ ਦੇਸ਼ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

Advertisement

Advertisement
Advertisement
Author Image

Advertisement