ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੈਮੋਕਰੈਟ ਉਮੀਦਵਾਰ ਕਮਲਾ ਹੈਰਿਸ

07:48 AM Aug 24, 2024 IST

ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰੀ ਸਵੀਕਾਰਨ ਦੇ ਨਾਲ ਹੀ 5 ਨਵੰਬਰ ਦੀਆਂ ਰਾਸ਼ਟਰਪਤੀ ਚੋਣਾਂ ਲਈ ਮੁਕਾਬਲੇ ਦੀਆਂ ਰੇਖਾਵਾਂ ਸਪੱਸ਼ਟ ਤੌਰ ’ਤੇ ਖਿੱਚੀਆਂ ਗਈਆਂ ਹਨ। ਕਮਲਾ ਦਾ ਵਿਰੋਧੀ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਡੋਨਲਡ ਟਰੰਪ ਪਿਛਲੇ ਮਹੀਨੇ ਤੱਕ ਬਿਨਾਂ ਕਿਸੇ ਰੋਕ ਤੋਂ ਅੱਗੇ ਵਧ ਰਿਹਾ ਸੀ। ਜਾਨਲੇਵਾ ਹਮਲੇ ’ਚ ਵਾਲ-ਵਾਲ ਬਚਣ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਨੇ ਨਿਡਰਤਾ ਨਾਲ ਆਪਣੀ ਮੁੱਠੀ ਨੂੰ ਹਵਾ ’ਚ ਲਹਿਰਾਇਆ ਸੀ ਤੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦੀ ਪ੍ਰਚਾਰ ਮੁਹਿੰਮ ਮਾੜੀ ਤੋਂ ਹੋਰ ਬਦਤਰ ਹੋਣ ਉੱਤੇ ਉਹ ਖ਼ੁਸ਼ ਹੋ ਰਿਹਾ ਸੀ। ਹਾਲਾਂਕਿ ਪਿਛਲੇ ਕੁਝ ਹਫ਼ਤਿਆਂ ’ਚ ਚੀਜ਼ਾਂ ਨਾਟਕੀ ਢੰਗ ਨਾਲ ਬਦਲੀਆਂ ਹਨ। ਆਪਣੀ ਪਾਰਟੀ ਵੱਲੋਂ ਬਣੇ ਜ਼ੋਰਦਾਰ ਦਬਾਅ ਅੱਗੇ ਝੁਕਦਿਆਂ ਬਾਇਡਨ ਨੇ ਦੁਬਾਰਾ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਤੇ ਭਾਰਤੀ ਅਤੇ ਜਮਾਇਕਨ ਆਵਾਸੀ ਮਾਪਿਆਂ ਦੀ ਧੀ ਕਮਲਾ ਹੈਰਿਸ ਲਈ ਰਾਹ ਪੱਧਰਾ ਕਰ ਦਿੱਤਾ। ਡੈਮੋਕਰੈਟ ਹੁਣ ਅਸਲੋਂ ਪਟੜੀ ’ਤੇ ਆ ਗਏ ਹਨ ਅਤੇ ਡੋਨਲਡ ਟਰੰਪ ਕੋਲ ਬੇਚੈਨ ਹੋਣ ਦੇ ਕਈ ਕਾਰਨ ਹਨ।
ਉਮੀਦਵਾਰੀ ਸਵੀਕਾਰਨ ਮੌਕੇ ਦਿੱਤੇ ਭਾਸ਼ਣ ’ਚ ਕਮਲਾ ਨੇ ਕਈ ਪੱਖਾਂ ਨੂੰ ਸਹੀ ਢੰਗ ਨਾਲ ਛੂਹਿਆ ਹੈ। ਉਮੀਦ ਮੁਤਾਬਿਕ ਉਸ ਨੇ ਅਮਰੀਕੀਆਂ ਨੂੰ ਚਿਤਾਵਨੀ ਦਿੱਤੀ ਕਿ ਇੱਕ ‘ਹੋਛੇ ਆਦਮੀ’ ਨੂੰ ਦੁਬਾਰਾ ਵਾੲ੍ਹੀਟ ਹਾਊਸ ’ਚ ਬਿਠਾਉਣ ਦੇ ‘ਬੇਹੱਦ ਗੰਭੀਰ’ ਨਤੀਜੇ ਨਿਕਲ ਸਕਦੇ ਹਨ। ਆਪਣੇ ਜਾਣੇ-ਪਛਾਣੇ ਗੱਲ ਨੂੰ ਵਧਾ-ਚੜ੍ਹਾ ਕੇ ਕਹਿਣ ਵਾਲੇ ਅੰਦਾਜ਼ ਵਿੱਚ ਟਰੰਪ ਨੇ ਪੁੱਛਿਆ ਕਿ ਕੀ ਉਹ ਉਸ ਬਾਰੇ ਗੱਲ ਕਰ ਰਹੀ ਸੀ। ਪਰ ਧੁਰ ਅੰਦਰੋਂ ਟਰੰਪ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ (ਕਮਲਾ) ਉਸ ਦੇ ਕਥਿਤ ਅਪਰਾਧਾਂ ਤੇ ਕੁਕਰਮਾਂ ਨੂੰ ਭੰਡਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦੇਵੇਗੀ। ਓਵਲ ਆਫਿਸ ’ਚ ਬਿਤਾਏ ਉਸ ਦੇ ਸਾਲਾਂ ਦੌਰਾਨ ਹੋਈ ਹਨੇਰਗਰਦੀ ਤੇ 2020 ਦੀਆਂ ਚੋਣਾਂ ’ਚ ਹਾਰ ਦੀ ਨਿਰਾਸ਼ਾ ਵਿੱਚ ਕੈਪੀਟਲ ਉੱਤੇ ਕੀਤੇ ਹਮਲੇ ਦੀਆਂ ਯਾਦਾਂ ਅਜੇ ਵੀ ਅਮਰੀਕੀਆਂ ਦੇ ਮਨਾਂ ’ਚ ਤਾਜ਼ਾ ਹਨ। ਕਮਲਾ ਦੀ ਵਧ ਰਹੀ ਪ੍ਰਸਿੱਧੀ ਦੀ ਟਾਕਰਾ ਕਰਨ ਲਈ ਟਰੰਪ ਨੂੰ ਹੁਣ ਕੋਈ ਨਵਾਂ ਚੁਸਤ ਹੱਲ ਤਲਾਸ਼ਣਾ ਪਏਗਾ। ਇੱਕ ਨਵੇਂ ਚੋਣ ਸਰਵੇਖਣ ਵਿੱਚ ਕਮਲਾ, ਟਰੰਪ ਨਾਲੋਂ ਅੱਗੇ ਨਿਕਲਦੀ ਨਜ਼ਰ ਆ ਰਹੀ ਹੈ। ਉਸ ਲਈ ਸਮਰਥਨ ਵਧਿਆ ਹੈ ਤੇ ਦਰਜੇ ’ਚ ਸੁਧਾਰ ਹੋ ਰਿਹਾ ਹੈ।
ਅਗਲੇ ਮਹੀਨੇ ਟੀਵੀ ’ਤੇ ਪ੍ਰਸਾਰਿਤ ਹੋਣ ਵਾਲੀ ਬਹਿਸ ਵਿੱਚ ਟਰੰਪ ਨੂੰ ਆਪਣੀ ਪਦਵੀ ਬਚਾਉਣ ਲਈ ਜੱਦੋਜਹਿਦ ਕਰਨੀ ਪਏਗੀ। ਜੂਨ ਮਹੀਨੇ ਹੋਈ ਬਹਿਸ ਵਿੱਚ ਉਸ ਨੇ ਬਾਇਡਨ ਨੂੰ ਪਛਾੜ ਦਿੱਤਾ ਸੀ। ਹਾਲਾਂਕਿ ਉਸ ਦਾ ਮੁੱਖ ਕਾਰਨ ਰਾਸ਼ਟਰਪਤੀ ਜੋਅ ਬਾਇਡਨ ਦੀ ਉਮਰ ਤੇ ਸਿਹਤ ਸੀ। ਬਾਇਡਨ ਤੋਂ ਕਿਤੇ ਛੋਟੀ ਤੇ ਤਿੱਖੀ ਕਮਲਾ ਦਾ ਸਾਹਮਣਾ ਕਰਨਾ ਟਰੰਪ ਲਈ ਚੁਣੌਤੀਪੂਰਨ ਹੋਵੇਗਾ। ਫੇਰ ਵੀ ਸਿਰਫ਼ ਟਰੰਪ ’ਤੇ ਹੱਲਾ ਬੋਲਣਾ ਹੈਰਿਸ ਲਈ ਕਾਫ਼ੀ ਨਹੀਂ ਹੋਵੇਗਾ। ਉਸ ਨੂੰ ਅਮਰੀਕਾ ਲਈ ਇੱਕ ਨਵੀਂ ਕਾਰਜ ਯੋਜਨਾ ਨਾਲ ਆਉਣਾ ਪਵੇਗਾ ਜੋ ਵਿਹਾਰਿਕ ਹੋਵੇ ਤੇ ਦੇਸ਼ ਨੂੰ ਨਵੀਂ ਦਿਸ਼ਾ ਦਿਖਾਏ।

Advertisement

Advertisement
Advertisement