For the best experience, open
https://m.punjabitribuneonline.com
on your mobile browser.
Advertisement

ਲੋਕਤੰਤਰ ਬਨਾਮ ਤਾਨਾਸ਼ਾਹੀ ਅਸਲ ਮੁੱਦਾ: ਕਨ੍ਹੱਈਆ

08:07 AM May 21, 2024 IST
ਲੋਕਤੰਤਰ ਬਨਾਮ ਤਾਨਾਸ਼ਾਹੀ ਅਸਲ ਮੁੱਦਾ  ਕਨ੍ਹੱਈਆ
ਦਿੱਲੀ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਕਨ੍ਹੱਈਆ ਕੁਮਾਰ। -ਫੋਟੋ: ਦਿਓਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਮਈ
ਉੱਤਰ-ਪੂਰਬੀ ਦਿੱਲੀ ਸੰਸਦੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਡਾ. ਕਨ੍ਹੱਈਆ ਕੁਮਾਰ ਨੇ ਅੱਜ ਆਪਣੇ ਹਲਕੇ ਵਿੱਚ ਚੋਣ-ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਬਦਲਿਆ ਮਿਜ਼ਾਜ ਨਜ਼ਰ ਆਉਣ ਲੱਗਿਆ ਹੈ। ਇਸ ਵਾਰ ਚੋਣਾਂ ਦਾ ਅਸਲ ਮੁੱਦਾ ਲੋਕਤੰਤਰ ਬਨਾਮ ਤਾਨਾਸ਼ਾਹੀ ਹੈ। ਮੁਕਾਬਲਾ ਸੰਵਿਧਾਨ ਨੂੰ ਬਚਾਉਣ ਵਾਲਿਆਂ ਅਤੇ ਸੰਵਿਧਾਨ ਨੂੰ ਤਬਾਹ ਕਰਨ ਵਾਲਿਆਂ ਵਿਚਕਾਰ ਹੈ ਅਤੇ ਹਰ ਭਾਰਤੀ ਦੇ ਅਧਿਕਾਰ ਦਾਅ ’ਤੇ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਚੋਣ ਵਿੱਚ ਤੁਸੀਂ ਸਾਰੇ ਆਪਣੀ ਆਵਾਜ਼ ਬੁਲੰਦ ਕਰਕੇ ਸੰਵਿਧਾਨ ਦੀ ਰਾਖੀ ਕਰਨ ਦਾ ਆਪਣਾ ਫਰਜ਼ ਨਿਭਾਓ। ਉੱਤਰ-ਪੂਰਬੀ ਦਿੱਲੀ ਦੇ ਵੱਖ-ਵੱਖ ਖੇਤਰਾਂ ’ਚ ਚੋਣ ਪ੍ਰਚਾਰ ਕਰਦੇ ਹੋਏ ਡਾ. ਕਨ੍ਹੱਈਆ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੈਂਕੜੇ ਵਾਰ ਸੱਤ ਸਮੁੰਦਰ ਪਾਰ ਕੀਤੇ ਪਰ ਉਨ੍ਹਾਂ ਨੂੰ ਦਸ ਸਾਲਾਂ ਵਿੱਚ ਯਮੁਨਾ ਪਾਰ ਕਰਨ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸ ਵਾਰ ਸਾਰੀ ਕੈਬਨਿਟ ਲੋਕਾਂ ਅੱਗੇ ਝੁਕ ਜਾਵੇ ਪਰ ਭਾਜਪਾ ਦੀ ਸਰਕਾਰ ਨਹੀਂ ਬਣੇਗੀ। ਕਨ੍ਹੱਈਆ ਕੁਮਾਰ ਨੇ ਕਿਹਾ ਕਿ ਚੋਣਾਂ ਦੇ ਆਖਰੀ ਚਾਰ ਪੜਾਵਾਂ ’ਚ ਕਾਂਗਰਸ ਨੂੰ ਮਿਲੇ ਸਮਰਥਨ ਤੋਂ ਪ੍ਰਧਾਨ ਮੰਤਰੀ ਮੋਦੀ ਪ੍ਰੇਸ਼ਾਨ ਹੋ ਗਏ ਹਨ ਅਤੇ ਆਪਣੇ ਪੁਰਾਣੇ ਏਜੰਡੇ ’ਤੇ ਪਰਤ ਆਏ ਹਨ। ਉਸ ਕੋਲ ਆਪਣੇ 10 ਸਾਲਾਂ ਦੇ ਕੰਮ ਦਾ ਲੇਖਾ-ਜੋਖਾ ਨਹੀਂ ਹੈ। ਧਾਰਮਿਕ ਮੁੱਦਿਆਂ ’ਤੇ ਹੀ ਚੋਣਾਂ ਲੜਨ ਦੇ ਯਤਨ ਕੀਤੇ ਜਾ ਰਹੇ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਭਾਰਤ ਵਿੱਚ 4 ਜੂਨ ਨੂੰ ਗੱਠਜੋੜ ਦੀ ਸਰਕਾਰ ਬਣੇਗੀ।

Advertisement

Advertisement
Advertisement
Author Image

joginder kumar

View all posts

Advertisement