For the best experience, open
https://m.punjabitribuneonline.com
on your mobile browser.
Advertisement

ਸਿਆਟਲ ’ਚ ਰੈਲੀ ਕਰਕੇ ਜਾਹਨਵੀ ਕੰਦੂਲਾ ਲਈ ਮੰਗਿਆ ਨਿਆਂ

06:45 AM Sep 16, 2023 IST
ਸਿਆਟਲ ’ਚ ਰੈਲੀ ਕਰਕੇ ਜਾਹਨਵੀ ਕੰਦੂਲਾ ਲਈ ਮੰਗਿਆ ਨਿਆਂ
Advertisement

ਸਿਆਟਲ, 15 ਸਤੰਬਰ
ਵੱਖ-ਵੱਖ ਭਾਈਚਾਰਿਆਂ ਦੇ 200 ਤੋਂ ਵਿਅਕਤੀਆਂ ਨੇ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਲਈ ਨਿਆਂ ਅਤੇ ਸਿਆਟਲ ਪੁਲੀਸ ਦੇ ਦੋ ਅਧਿਕਾਰੀਆਂ ਦੇ ਅਸਤੀਫ਼ੇ ਦੀ ਮੰਗ ਲਈ ਉਸ ਚੌਕ ’ਚ ਰੈਲੀ ਕੀਤੀ ਜਿੱਥੇ ਪੁਲੀਸ ਕਾਰ ਦੀ ਟੱਕਰ ਨਾਲ ਜਾਹਨਵੀ ਦੀ ਮੌਤ ਹੋ ਗਈ ਸੀ। ਇਸ ਵਰ੍ਹੇ 23 ਜਨਵਰੀ ਨੂੰ ਸੜਕ ਪਾਰ ਕਰਦੇ ਸਮੇਂ ਕੰਦੂਲਾ (23) ਨੂੰ ਪੁਲੀਸ ਅਧਿਕਾਰੀ ਕੇਵਿਨ ਡੇਵ ਵਲੋਂ ਚਲਾਏ ਜਾ ਰਹੇ ਪੁਲੀਸ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਡੇਵ ਉਸ ਸਮੇਂ 74 ਮੀਲ (119 ਕਿਲੋਮੀਟਰ) ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ। ਇਸੇ ਦੌਰਾਨ ਸਿਆਟਲ ਪੁਲੀਸ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ਬੌਡੀਕੈਮ ਫੁਟੇਜ ’ਚ ਅਧਿਕਾਰੀ ਡੈਨੀਅਲ ਔਡਰਰ ਹੱਸਦੇ ਹੋਏ ਇਸ ਗੱਲ ਨੂੰ ਖਾਰਜ ਕਰ ਰਿਹਾ ਹੈ ਕਿ ਕੇਵਿਨ ਡੇਵ ਦੀ ਗਲਤੀ ਹੋ ਸਕਦੀ ਹੈ ਜਾਂ ਇਸ ਦੀ ਅਪਰਾਧਕ ਜਾਂਚ ਦੀ ਲੋੜ ਹੈ।
ਅਖਬਾਰ ‘ਸਿਆਟਲ ਟਾਈਮਜ਼’ ਦੀ ਖ਼ਬਰ ਮੁਤਾਬਕ ਵੀਰਵਾਰ ਨੂੰ 200 ਵੱਧ ਵਿਅਕਤੀ ਸਿਆਟਲ ਚੌਕ ’ਚ ਇਕੱਠੇ ਹੋਏ। ਉਨ੍ਹਾਂ ਨੇ ਜਾਹਨਵੀ ਨੂੰ ਟੱਕਰ ਮਾਰਨ ਅਤੇ ਪੁਲੀਸ ਯੂਨੀਅਨ ਨੇਤਾ ਦੀਆਂ ਹਾਦਸੇ ਬਾਰੇ ਟਿੱਪਣੀਆਂ ’ਤੇ ਜਵਾਬਦੇਹੀ ਦੀ ਮੰਗ ਕੀਤੀ, ਜਿਨ੍ਹਾਂ ਨੂੰ ਕੁਝ ਲੋਕਾਂ ਨੇ ਨਫ਼ਰਤੀ ਦੱਸਿਆ ਹੈ। ਸਾਊਥ ਲੇਕ ਯੂੁਨੀਅਨ ਵਿੱਚ ਰੈਲੀ ਵਿੱਚ ਸ਼ਾਮਲ ਲੋਕਾਂ ਨੇ ਔਡਰਰ ਅਤੇ ਜਾਹਨਵੀ ਨੂੰ ਟੱਕਰ ਮਾਰਨ ਵਾਲੇ ਅਧਿਕਾਰੀ ਕੇਵਿਨ ਡੇਵ ਦੇ ਅਸਤੀਫ਼ੇ ਦੀ ਮੰਗ ਕੀਤੀ। ਰਿਪੋਰਟ ਮੁਤਾਬਕ ਰੈਲੀ ’ਚ ਬੁਲਾਰਿਆਂ ਨੇ ਪੁਲੀਸ ਪ੍ਰਣਾਲੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ‘‘ਗੋਰਿਆਂ ਨੂੰ ਉੱਚਾ ਮੰਨਦੀ’’ ਹੈ ਅਤੇ ਸਿਆਹਫਾਮਾਂ, ਸਵਦੇਸ਼ੀ ਅਤੇ ਹੋਰ ਨਸਲਾਂ ਦੇ ਲੋਕਾਂ ਦੇ ਜੀਵਨ ਦਾ ਅਪਰਾਧੀਕਰਨ ਅਤੇ ਘੱਟ ਮੁਲਾਂਕਣ ਕਰਦੀ ਹੈ। ਇਸ ਦੌਰਾਨ ਨੇੜਲੇ ਅਪਾਰਟਮੈਂਟਾਂ ’ਚ ਰਹਿੰਦੇ ਹੋਏ ਲੋਕ ਵੀ ਰੈਲੀ ’ਚ ਸ਼ਾਮਲ ਹੋਏ। -ਪੀਟੀਆਈ

Advertisement

ਕ੍ਰਿਸ਼ਨਾਮੂਰਤੀ ਵੱਲੋਂ ਸਿਆਟਲ ਪੁਲੀਸ ਨੂੰ ਗੰਭੀਰਤਾ ਨਾਲ ਜਾਂਚ ਦੀ ਅਪੀਲ

ਵਾਸ਼ਿੰਗਟਨ: ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਸਿਆਟਲ ਪੁਲੀਸ ਤੋਂ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਦੀ ਮੌਤ ਸਬੰਧੀ ਜਾਂਚ ਗੰਭੀਰਤਾ ਨਾਲ ਅੱਗੇ ਵਧਾਉਣ ਦੀ ਮੰਗ ਕੀਤੀ ਹੈ। ਜਾਹਨਵੀ ਕੰਦੂਲਾ ਦੀ ਮੌਤ ਦਾ ਮਜ਼ਾਕ ਉਡਾਉਣ ਵਾਲੇ ਸਿਆਟਲ ਦੇ ਇੱਕ ਪੁਲੀਸ ਅਧਿਕਾਰੀ ਬਾਰੇ ਉਨ੍ਹਾਂ ਕਿਹਾ, ‘‘ਜਾਹਨਵੀ ਕੰਦੂਲਾ ਦੀ ਮੌਤ ਇੱਕ ਭਿਆਨਕ ਹਾਦਸਾ ਸੀ ਅਤੇ ਉਸ ਦੀ ਮੌਤ ਨਾਲ ਪਏ ਘਾਟੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਕਿਸੇ ਨੂੰ ਵੀ ਇਸ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।’’ ਸ੍ਰੀ ਕ੍ਰਿਸ਼ਨਾਮੂਰਤੀ ਨੇ ਕਿਹਾ, ‘‘ਜਾਹਨਵੀ ਦੀ ਮੌਤ ਦੀ ਜਾਣਕਾਰੀ ਦੇਣ ਦੌਰਾਨ ਸਿਆਟਲ ਪੁਲੀਸ ਦੇ ਇੱਕ ਅਧਿਕਾਰੀ ਵੱਲੋਂ ਉਸ ਦੇ ਜੀਵਨ ਦੀ ਕੀਮਤ ’ਤੇ ਸਵਾਲ ਉਠਾਉਣ ਸਬੰਧੀ ਰਿਕਾਰਡਿੰਗ ਨਫ਼ਰਤੀ ਅਤੇ ਨਾ-ਸਵੀਕਾਰਨਯੋਗ ਹੈ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×