For the best experience, open
https://m.punjabitribuneonline.com
on your mobile browser.
Advertisement

ਪੰਜਾਹ ਲੱਖ ਦੀ ਫਿਰੌਤੀ ਮੰਗੀ

06:28 AM Nov 27, 2024 IST
ਪੰਜਾਹ ਲੱਖ ਦੀ ਫਿਰੌਤੀ ਮੰਗੀ
Advertisement

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 26 ਨਵੰਬਰ
ਪੁਲੀਸ ਨੇ ਇਕ ਕਾਰੋਬਾਰੀ ਤੋਂ ਪੰਜਾਹ ਲੱਖ ਰੁਪਏ ਦੀ ਫਿਰੌਤੀ ਮੰਗਣ ’ਤੇ ਜੈਂਟਾ ਖਰੜ ਨਾਮ ਦੇ ਗੈਂਗਸਟਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਫੋਨ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਮ ਜੈਂਟਾ ਖਰੜ ਦੱਸਿਆ ਤੇ ਕਿਹਾ ਕਿ ਉਹ ਜੈਪਾਲ ਗਰੁੱਪ ਨਾਲ ਸਬੰਧਤ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਆਕਾਸ਼ ਗੁਪਤਾ ਨੇ ਦੱਸਿਆ ਕਿ 15 ਨਵੰਬਰ ਨੂੰ ਉਸ ਦੇ ਵਟਸਐਪ ਨੰਬਰ ’ਤੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ। ਉਸ ਨੇ ਖ਼ੁਦ ਨੂੰ ਜੈਂਟਾ ਖਰੜ ਦੱਸਿਆ ਤੇ ਕਿਹਾ ਕਿ ਉਹ ਗੈਂਗਸਟਰ ਜੈਪਾਲ ਗਰੁੱਪ ਨਾਲ ਸਬੰਧਤ ਹੈ। ਉਸ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਪੰਜਾਹ ਲੱਖ ਰੁਪਏ ਦੀ ਫਿਰੌਤੀ ਮੰਗੀ। ਉਸ ਨੇ ਪੀੜਤ ਦੇ ਘਰ ਅਤੇ ਦਫ਼ਤਰ ਦਾ ਸਹੀ ਪਤਾ ਦੱਸਣ ਤੋਂ ਇਲਾਵਾ ਉਸ ਦੀ ਗੱਡੀ ਦਾ ਵੀ ਸਹੀ ਨੰਬਰ ਦੱਸਿਆ। ਥਾਣਾ ਮੁਖੀ ਜਸਕੰਵਲ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਨੇ ਜੰਟਾ ਖਰੜ ਨਾਮ ਦੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Author Image

joginder kumar

View all posts

Advertisement