ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰੀ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਾਉਣ ਦੀ ਮੰਗ

08:55 AM Mar 21, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਪੰਚਕੂਲਾ, 20 ਮਾਰਚ
ਪਿੰਜੌਰ ਦੀ ਹਿਮਸ਼ਿਖਾ ਕਲੋਨੀ ਵਾਸੀਆਂ ਨੇ ਹਿਮਸ਼ਿਖਾ ਵਿਰਾਟਨਗਰ ਰੋਡ ’ਤੇ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਵਿਰੋਧ ਜਤਾਉਂਦਿਆਂ ਪ੍ਰਸ਼ਾਸਨ ਤੋਂ ਇਨ੍ਹਾਂ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਕਲੋਨੀ ਵਾਸੀਆਂ ਨੇ ਆਪਣੀ ਮੰਗ ਨੂੰ ਲੈ ਕੇ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ। ਯਸ਼ਪਾਲ ਨੰਨ੍ਹਾ, ਪ੍ਰਦੀਪ ਪੰਡਿਤ, ਆਸ਼ੂ, ਗੋਲਡੀ, ਜਗਦੀਪ, ਅਮਿਤ ਕੁਮਾਰ, ਕਾਲਾ, ਯੋਗੀ ਹਿਮਸ਼ਿਖਾ, ਸ਼ੌਕੀ, ਨੰਦੂ, ਅਨੂ ਰਾਣੀ, ਅਮਿਤਾ, ਪਦਮਾ, ਵੀਨਾ, ਸੁਰਜੀਤ ਕੌਰ, ਕਮਲਾ, ਦੀਪਤੀ ਦੂਆ ਨੇ ਦੱਸਿਆ ਕਿ ਨੇੜੇ ਹਿਮਸ਼ਿਖਾ ਕਲੋਨੀ ਦੇ ਨਜ਼ਦੀਕ ਇੱਕ ਨਿੱਜੀ ਕੰਪਨੀ ਕਲੋਨੀ ਦਾ ਵਿਕਾਸ ਕਰ ਰਹੀ ਹੈ। ਇਸ ਕਾਰਨ ਟਿੱਪਰ ਤੇ ਸੀਮਿੰਟ ਮਿਕਸਿੰਗ ਮਸ਼ੀਨਰੀ ਆਦਿ ਭਾਰੀ ਵਾਹਨ ਇੱਥੋਂ ਦੀ ਲੰਘਦੇ ਹਨ। ਇਹ ਸੜਕ ਕਲੋਨੀ ਵਾਸੀਆਂ ਸਮੇਤ ਹਲਕੇ ਵਾਹਨਾਂ ਦੀ ਆਵਾਜਾਈ ਲਈ ਬਣਾਈ ਗਈ ਹੈ। ਇਸ ਸੜਕ ਦੇ ਦੋਵੇਂ ਪਾਸੇ ਮਕਾਨ ਅਤੇ ਦੁਕਾਨਾਂ ਬਣੀਆਂ ਹੋਈਆਂ ਹਨ। ਇਸ ਤੋਂ ਇਲਾਵਾ ਇਸ ਸੜਕ ਦੇ ਆਲੇ-ਦੁਆਲੇ ਘਰਾਂ ਦੇ ਛੋਟੇ-ਵੱਡੇ ਬੱਚੇ ਖੇਡਦੇ ਹਨ, ਜੋ ਕਿਸੇ ਸਮੇਂ ਵੀ ਇਨ੍ਹਾਂ ਵਾਹਨਾਂ ਦੀ ਲਪੇਟ ਵਿਚ ਆ ਸਕਦੇ ਹਨ। ਇਨ੍ਹਾਂ ਵਾਹਨਾਂ ਤੋਂ ਉੱਡਦੀ ਧੂੜ ਦੁਕਾਨਦਾਰਾਂ ਲਈ ਨੁਕਸਾਨਦੇਹ ਹੈ। ਉਹਨਾਂ ਮੰਗ ਕੀਤੀ ਕਿ ਇਨ੍ਹਾਂ ਵਾਹਨਾਂ ਦਾ ਇਸ ਸੜਕ ’ਤੇ ਆਉਣਾ ਬੰਦ ਕੀਤਾ ਜਾਵੇ।

Advertisement

Advertisement