ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਜਿੱਤਗਿੱਲ ਵਿੱਚ ਸਰਕਾਰੀ ਬੱਸਾਂ ਰੋਕੇ ਜਾਣ ਦੀ ਮੰਗ

07:05 AM Jul 03, 2024 IST
ਬਠਿੰਡਾ ਵਿਚ ਜੀਐਮ ਬਲਵਿੰਦਰ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਕਿਸਾਨ।

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 2 ਜੁਲਾਈ
ਵਾਇਆ ਜੈਤੋ-ਬਠਿੰਡਾ-ਕੋਟਕਪੂਰਾ ਰੋਡ ’ਤੇ ਸਥਿਤ ਪਿੰਡ ਅਜਿੱਤਗਿੱਲ ਦੇ ਬੱਸ ਅੱਡੇ ’ਤੇ ਬੱਸਾਂ ਰੋਕੇ ਜਾਣ ਦੀ ਮੰਗ ਲੈ ਕੇ ਲੋਕ ਸੰਘਰਸ਼ ਹਜੂਮ ਕਿਸਾਨ ਯੂਨੀਅਨ ਦਾ ਵਫ਼ਦ ਅੱਜ ਇੱਥੇ ਪੀਆਰਟੀਸੀ ਦੇ ਜਨਰਲ ਮੈਨੇਜਰ ਬਲਵਿੰਦਰ ਸਿੰਘ ਨੂੰ ਮਿਲਿਆ। ਵਫ਼ਦ ਨੇ ਮੰਗ ਕੀਤੀ ਕਿ ਅਜਿੱਤਗਿੱਲ ਪਿੰਡ ਦਾ ਨਾਂਅ ਟਿਕਟਾਂ ’ਤੇ ਛਾਪਿਆ ਜਾਵੇ ਅਤੇ ਪਿੰਡ ਦੇ ਬੱਸ ਅੱਡੇ ’ਤੇ ਉਥੋਂ ਗੁਜ਼ਰਨ ਵਾਲੀਆਂ ਸਾਰੀਆਂ ਬੱਸਾਂ ਦਾ ਰੁਕਣਾ ਯਕੀਨੀ ਬਣਾਇਆ ਜਾਵੇ। ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਗੁਰਜੀਤ ਸਿੰਘ ਅਜਿੱਤਗਿੱਲ ਨੇ ਕਿਹਾ ਕਿ ਪਿੰਡ ਅਜਿੱਤਗਿੱਲ ਬਹੁਤ ਹੀ ਪੁਰਾਣਾ ਪਿੰਡ ਹੈ ਅਤੇ ਇਸ ਦੀ ਕੁੱਲ ਅਬਾਦੀ 10 ਹਜ਼ਾਰ ਦੇ ਕਰੀਬ ਹੈ। ਹਰ ਰੋਜ਼ ਇਸ ਪਿੰਡ ਦੇ ਲੋਕ ਆਪਣੇ ਕੰਮ ਕਾਰ ਲਈ ਅਤੇ ਬੱਚੇ ਪੜ੍ਹਨ ਲਈ ਲਾਗਲੇ ਸ਼ਹਿਰਾਂ ਵਿੱਚ ਜਾਂਦੇ ਹਨ ਪਰ ਪਿੰਡ ਦੇ ਅੱਡੇ ’ਤੇ ਬੱਸਾਂ ਨਹੀਂ ਰੁਕਦੀਆਂ। ਲੋਕਾਂ ਨੂੰ ਜਾਂ ਤਾਂ ਗੁਰੂ ਕੀ ਢਾਬ ਜਾ ਕੇ ਜਾਂ ਫਿਰ ਜੈਤੋ ਜਾ ਕੇ ਜਾ ਕੇ ਬੱਸਾਂ ਦੀ ਸਵਾਰੀ ਕਰਨੀ ਪੈਂਦੀ ਹੈ। ਇਸ ਤਰ੍ਹਾਂ ਪਿੰਡ ਦੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੋ ਸਵਾਰੀ ਬਠਿੰਡਾ ਤੋਂ ਅਜਿੱਤਗਿੱਲ ਆਉਂਦੀ ਹੈ ਉਸ ਨੂੰ 2 ਕਿਲੋਮੀਟਰ ਦਾ ਕਿਰਾਇਆ ਵੀ ਵੱਧ ਦੇਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਪੀਆਰਟੀਸੀ ਫ਼ਰੀਦਕੋਟ ਦੇ ਜਨਰਲ ਮੈਨੇਜਰ ਰਮਨ ਸ਼ਰਮਾ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਵੱਲੋਂ ਪੱਕੇ ਤੌਰ ’ਤੇ ਪਿੰਡ ਅਜਿੱਤਗਿੱਲ ਦੇ ਬੱਸ ਸਟੈਂਡ ’ਤੇ ਬੱਸਾਂ ਰੁਕਣ ਲਾ ਦਿੱਤੀਆਂ ਹਨ । ਉਨ੍ਹਾਂ ਕਿਹਾ ਕਿ ਹੁਣ ਵਫ਼ਦ ਨੂੰ ਬਠਿੰਡਾ ਦੇ ਜੀਐੱਮ ਬਲਵਿੰਦਰ ਸਿੰਘ ਨੇ ਮੰਗ ਮੰਨਣ ਦਾ ਭਰੋਸਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਮੰਗ ਪੱਤਰ ਉਪਰ ਜਲਦੀ ਕੋਈ ਗੌਰ ਨਹੀਂ ਹੁੰਦੀ, ਤਾਂ ਯੂਨੀਅਨ ਵੱਲੋਂ ਪਿੰਡ ਵਾਸੀਆਂ ਦੀ ਮੱਦਦ ਨਾਲ ਸੰਘਰਸ਼ ਕਰਕੇ ਮੰਗਾਂ ਨੂੰ ਮਨਵਾਇਆ ਜਾਵੇਗਾ।

Advertisement

Advertisement
Advertisement