For the best experience, open
https://m.punjabitribuneonline.com
on your mobile browser.
Advertisement

ਨਹਿਰੀ ਪੁਲ ਦਾ ਰੁਕਿਆ ਕੰਮ ਤੁਰੰਤ ਸ਼ੁਰੂ ਕਰਨ ਦੀ ਮੰਗ

06:59 AM Sep 23, 2024 IST
ਨਹਿਰੀ ਪੁਲ ਦਾ ਰੁਕਿਆ ਕੰਮ ਤੁਰੰਤ ਸ਼ੁਰੂ ਕਰਨ ਦੀ ਮੰਗ
ਪਿੰਡ ਭੰਮੀਪੁਰਾ ਵਿੱਚ ਬੀਕੇਯੂ (ਡਕੌਂਦਾ) ਦੀ ਇਕੱਤਰਤਾ ’ਚ ਸ਼ਾਮਲ ਨੁਮਾਇੰਦੇ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 22 ਸਤੰਬਰ
ਨੇੜਲੇ ਪਿੰਡ ਭੰਮੀਪੁਰਾ ’ਚ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਹੋਈ ਇਕੱਤਰਤਾ ਦੌਰਾਨ ਇਥੋਂ ਪੰਜ ਕਿਲੋਮੀਟਰ ਦੂਰ ਜਗਰਾਉਂ-ਰਾਏਕੋਟ ਮਾਰਗ ’ਤੇ ਅਬੋਹਰ ਬਰਾਂਚ ਦੀ ਨਹਿਰ ’ਤੇ ਬਣ ਰਹੇ ਨਵੇਂ ਪੁਲ ਦੇ ਰੁਕੇ ਕੰਮ ਦਾ ਵਿਰੋਧ ਕੀਤਾ ਗਿਆ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਇਹ ਪੁਲ ਹੁਣ ਹੌਲੀ ਹੌਲੀ ‘ਹਾਦਸਿਆਂ ਦਾ ਖੂਹ’ ਬਣਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਆਗੂਆਂ ਨੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦਾ ਘਿਰਾਓ ਕਰਨ ਦਾ ਐਲਾਨ ਵੀ ਕੀਤਾ।
ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਬਾਰੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਧਾਲੀਵਾਲ, ਪਾਲ ਸਿੰਘ ਨਵਾਂ ਡੱਲਾ ਤੇ ਹੋਰਨਾਂ ਨੇ ਦੱਸਿਆ ਕਿ ਮੀਟਿੰਗ ’ਚ ਹਾਜ਼ਰ ਵੱਖ-ਵੱਖ ਪਿੰਡਾਂ ਦੇ ਨੁੰਮਾਇੰਦਿਆ ਨੇ ਅਖਾੜਾ ਨਹਿਰ ਦੇ ਦੋਵੇਂ ਪਾਸੇ ਲੰਮੇ ਸਮੇਂ ਤੋਂ ਪੁੱਟੇ ਅਤੇ ਅੱਧ ਵਿਚਾਲੇ ਲਟਕ ਰਹੇ ਟੋਇਆਂ ਨੂੰ ਮੌਤ ਦੇ ਖੂਹ ਕਰਾਰ ਦਿੱਤਾ। ਸਾਰੀਆਂ ਇਕਾਈਆ ਦੇ ਪ੍ਰਧਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਜੇਕਰ ਇਕ ਹਫ਼ਤੇ ਦੇ ਅੰਦਰ ਅੰਦਰ ਪੁਲ ਉਸਾਰੀ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਹਲਕਾ ਵਿਧਾਇਕਾਂ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਮੀਟਿੰਗ ’ਚ 28 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਅਖਾੜਾ ਸੰਘਰਸ਼ ਮੋਰਚੇ ’ਚ ਕਾਰਪੋਰੇਟ ਵਿਰੋਧੀ ਦਿਨ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਇਸੇ ਤਰ੍ਹਾਂ 29 ਸਤੰਬਰ ਨੂੰ ਕੁਲਰੀਆਂ (ਮਾਨਸਾ) ਦੇ ਆਬਾਦਕਾਰਾਂ ਨੂੰ ਜ਼ਮੀਨੀ ਹੱਕ ਦਿਵਾਉਣ ਦੇ ਮਸਲੇ ’ਤੇ ਸੂਬਾ ਕਮੇਟੀ ਦੇ ਸੱਦੇ ਤਹਿਤ ਲੜੀਵਾਰ ਧਰਨੇ ‘ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ। ਬਲਾਕ ਦੇ ਵਿੱਤ ਸੱਕਤਰ ਦੀ ਜ਼ਿੰਮੇਵਾਰੀ ਚਮਕੌਰ ਸਿੰਘ ਚਚਰਾੜੀ ਦੀ ਸਿਹਤ ਨਾਸਾਜ਼ ਹੋਣ ਕਾਰਨ ਨਿਰਮਲ ਸਿੰਘ ਭੰਮੀਪੁਰਾ ਨੂੰ ਸੌਂਪੀ ਗਈ। ਮੀਟਿੰਗ ’ਚ ਅਖਾੜਾ ਵਿੱਚ ਬਾਇਓ ਗੈਸ ਪਲਾਂਟ ਖ਼ਿਲਾਫ਼ ਅਖਾੜਾ ਵਾਸੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਮੋਰਚੇ ਦੀ ਕਾਮਯਾਬੀ ਲਈ ਹਰ ਤਰ੍ਹਾਂ ਨਾਲ ਮਦਦ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ।

Advertisement

Advertisement
Advertisement
Author Image

Advertisement