ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਕਤਸਰ ਤੋਂ ਲੰਮੇ ਰੂਟ ਦੀਆਂ ਰੇਲਾਂ ਚਲਾਉਣ ਦੀ ਮੰਗ

08:16 AM Jul 07, 2024 IST

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 6 ਜੁਲਾਈ
ਮੁਕਤਸਰ ਤੋਂ ਚੰਡੀਗੜ੍ਹ ਅਤੇ ਦਿੱਲੀ ਤੱਕ ਸਿੱਧੀ ਰੇਲ ਸੇਵਾ ਨਾ ਹੋਣ ਕਰਕੇ ਖੇਤਰ ਦੇ ਵਿਕਾਸ ’ਤੇ ਮਾਰੂ ਅਸਰ ਪੈ ਰਿਹਾ ਹੈ। ਇਸ ਕਰਕੇ ਹਰ ਨਵੀਂ ਕੇਂਦਰੀ ਸਰਕਾਰ ਪਾਸੋਂ ਮੁਕਤਸਰ ਵਾਸੀ ਰੇਲਵੇ ਸਹੂਲਤਾਂ ਦੀ ਮੰਗ ਕਰਦੇ ਹਨ। ਫਿਰੋਜ਼ਪੁਰ ਮੰਡਲ ਰੇਲਵੇ ਦੇ ਉਪਭੋਗਤਾ ਸਲਾਹਕਾਰ ਕਮੇਟੀ ਦੇ ਮੈਂਬਰ ਸ਼ਾਮ ਲਾਲ ਗੋਇਲ ਨੇ ਰਵਨੀਤ ਸਿੰਘ ਬਿੱਟੂ ਰਾਜ ਰੇਲਵੇ ਮੰਤਰੀ ਭਾਰਤ ਸਰਕਾਰ ਨੂੰ ਪੱਤਰ ਲਿੱਖ ਕੇ ਕੋਟਕਪੂਰਾ-ਮੁਕਤਸਰ-ਫਾਜ਼ਿਲਕਾ ਰੇਲਵੇ ਸੈਕਸ਼ਨ ’ਤੇ ਲੰਬੇ ਰੂਟ ਦੀਆਂ ਯਾਤਰੀ ਰੇਲਵੇ ਗੱਡੀਆਂ ਚਲਾਈਆਂ ਜਾਣ ਦੀ ਮੰਗ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮ੍ਰਿਤ ਭਾਰਤ ਰੇਲਵੇ ਸਟੇਸ਼ਨ ਦਾ ਦਰਜਾ ਦੇਣ ਤੋਂ ਬਾਅਦ ਅਪਗ੍ਰੇਡ ਕੀਤਾ ਜਾ ਰਿਹਾ ਹੈ। ਕੋਟਕਪੂਰਾ-ਮੁਕਤਸਰ-ਫਾਜ਼ਿਲਕਾ ਰੇਲ ਸੈਕਸ਼ਨ ਦਾ ਬਿਜਲੀਕਰਨ ਹੋ ਚੁੱਕਾ ਹੈ। ਰੇਲਵੇ ਸਟੇਸ਼ਨ ਤੇ ਰੇਲਵੇ ਲਾਈਨਾਂ ਦੀ ਘਾਟ ਹੋਣ ਕਰਕੇ ਰੇਲਵੇ ਪਲੇਟਫਾਰਮ ਨੰਬਰ 2 ਵੀ ਬਣਾਇਆ ਜਾਵੇ। ਇਸੇ ਤਰ੍ਹਾਂ ਫਾਜ਼ਿਲਕਾ-ਮੁਕਤਸਰ ਤੋਂ ਚੰਡੀਗੜ੍ਹ, ਫਾਜ਼ਿਲਕਾ ਤੋ ਅਯੋਧਿਆ ਵੰਦੇ ਭਾਰਤ ਟਰੇਨ ਚਲਾਈ ਜਾਵੇ। ਸ੍ਰੀ ਗੰਗਾਨਗਰ ਤੋਂ ਸ੍ਰੀ ਨਾਂਦੇੜ ਸਾਹਿਬ ਐਕਸਪ੍ਰੈਸ ਟਰੇਨ ਤੋਂ ਇਲਾਵਾ ਸ਼੍ਰੀ ਗੰਗਾਨਗਰ ਤੋਂ ਜੈਪੁਰ ਵਾਇਆ ਫਾਜ਼ਿਲਕਾ-ਬਠਿੰਡਾ-ਰੇਵਾੜੀ ਤੋਂ ਇਲਾਵਾ ਬੀਕਾਨੇਰ ਤੋਂ ਅੰਮ੍ਰਿਤਸਰ ਵਾਇਆ ਫਾਜ਼ਿਲਕਾ ਰੇਲਗੱਡੀ ਨੂੰ ਰੈਗੂਲਰ ਕੀਤਾ ਜਾਵੇ।

Advertisement

Advertisement