For the best experience, open
https://m.punjabitribuneonline.com
on your mobile browser.
Advertisement

ਦਿੱਲੀ-ਫਰੀਦਾਬਾਦ ਰੂਟ ’ਤੇ ਰੇਲ ਗੱਡੀਆਂ ਮੁੜ ਸ਼ੁਰੂ ਕਰਨ ਦੀ ਮੰਗ

10:16 AM Apr 12, 2024 IST
ਦਿੱਲੀ ਫਰੀਦਾਬਾਦ ਰੂਟ ’ਤੇ ਰੇਲ ਗੱਡੀਆਂ ਮੁੜ ਸ਼ੁਰੂ ਕਰਨ ਦੀ ਮੰਗ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਫਰੀਦਾਬਾਦ, 11 ਅਪਰੈਲ
ਕਰੋਨਾ ਮਹਾਮਾਰੀ ਦੌਰਾਨ ਦਿੱਲੀ-ਫਰੀਦਾਬਾਦ ਦਰਮਿਆਨ ਰੱਦ ਕੀਤੀਆਂ ਗਈਆਂ ਲੋਕਲ ਰੇਲ ਗੱਡੀਆਂ ਮੁੜ ਸ਼ੁਰੂ ਕਰਨ ਦੀ ਲੋਕ ਯਾਤਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਯਾਤਰੀਆਂ ਮੁਤਾਬਕ ਕਰੋਨਾ ਤੋਂ ਪਹਿਲਾਂ 23 ਗੱਡੀਆਂ ਦਿੱਲੀ-ਫਰੀਦਾਬਾਦ ਦਰਮਿਆਨ ਚੱਲਦੀਆਂ ਸਨ ਪਰ ਕਰੋਨਾ ਮਹਾਮਾਰੀ ਦਾ ਜ਼ੋਰ ਘੱਟਣ ਮਗਰੋਂ 13 ਗੱਡੀਆਂ ਹੀ ਸ਼ੁਰੂ ਕੀਤੀਆਂ ਗਈਆਂ, ਜਦੋਂਕਿ 10 ਗੱਡੀਆਂ ਅਜੇ ਵੀ ਰੱਦ ਹੀ ਚੱਲ ਰਹੀਆਂ ਹਨ। ਰੋਜ਼ਾਨਾ ਯਾਤਰੀ ਐਸੋਸੀਏਸ਼ਨ ਵੱਲੋਂ ਮੰਗ ਕੀਤੀ ਗਈ ਹੈ ਕਿ ਲੋਕਲ ਗੱਡੀਆਂ ਸ਼ੁਰੂ ਕਰਨ ਨਾਲ ਆਮ ਲੋਕਾਂ ਨੂੰ ਲਾਹਾ ਮਿਲੇਗਾ ਤੇ ਉਹ ਸਸਤੀ ਦਰ ਨਾਲ ਨਵੀਂ ਦਿੱਲੀ, ਦਿੱਲੀ, ਗਾਜ਼ੀਆਬਾਦ, ਨੋਇਡਾ, ਪਲਵਲ, ਮਥੁਰਾ ਦਾ ਸਫ਼ਰ ਕਰ ਸਕਣਗੇ। ਸਮਾਜ ਸੇਵੀ ਮੰਗਲ ਸਿੰਘ ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਲ ਗੱਡੀਆਂ ਸ਼ੁਰੂ ਕਰਨ ਬਾਰੇ ਵਿਚਾਰ ਕਰੇ ਕਿਉਂਕਿ ਦੋ ਸਾਲ ਤੋਂ ਲੋਕ ਰੱਦ ਰੇਲਾਂ ਮੁੜ ਸ਼ੁਰੂ ਕਰਨ ਦੀ ਮੰਗ ਉਠਾਉਂਦੇ ਆਏ ਹਨ।

Advertisement

Advertisement
Author Image

sukhwinder singh

View all posts

Advertisement
Advertisement
×