ਘੱਟ ਗਿਣਤੀ ਵਜ਼ੀਫ਼ੇ ਮੁੜ ਸ਼ੁਰੂ ਕਰਨ ਦੀ ਮੰਗ
07:40 AM Dec 12, 2024 IST
ਪੱਤਰ ਪ੍ਰੇਰਕ
ਘਨੌਲੀ, 11 ਦਸੰਬਰ
ਕਸਬਾ ਭਰਤਗੜ੍ਹ ਵਿੱਚ ਮੁਸਲਿਮ ਵੈੱਲਫੇਅਰ ਮੂਵਮੈਂਟ ਦੀ ਮੀਟਿੰਗ ਈਦਗਾਹ ਪ੍ਰਧਾਨ ਰਾਜ ਮੁਹੰਮਦ ਦੀ ਪ੍ਰਧਾਨਗੀ ਅਧੀਨ ਹੋਈ। ਇਸ ਦੌਰਾਨ ਸੂਬਾ ਮੀਤ ਪ੍ਰਧਾਨ ਸਰਦਾਰ ਮੁਹੰਮਦ ਅਤੇ ਜ਼ਿਲ੍ਹਾ ਰੂਪਨਗਰ ਪ੍ਰਧਾਨ ਚਾਂਦ ਮੁਹੰਮਦ ਵੀ ਸ਼ਾਮਲ ਹੋਏ। ਇਸ ਦੌਰਾਨ ਮੁਸਲਿਮ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ। ਸਰਦਾਰ ਮੁਹੰਮਦ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੁਸਿਲਮ ਸਮਾਜ ਨਾਲ ਵਿਤਕਰੇਬਾਜ਼ੀ ਕਰਦਿਆਂ ਘੱਟ ਗਿਣਤੀ ਵਜ਼ੀਫਾ ਸਕੀਮ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਸੰਨ 2022 ਤੋਂ ਬੰਦ ਕੀਤੀ ਘੱਟ ਗਿਣਤੀ ਵਜ਼ੀਫਾ ਸਕੀਮ ਨੂੰ ਮੁੜ ਚਾਲੂ ਕੀਤਾ ਜਾਵੇ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਚਾਂਦ ਮੁਹੰਮਦ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਕਫ ਬੋਰਡ ਦੀਆਂ ਜ਼ਮੀਨਾਂ ਤੋਂ ਰਸੂਖ਼ਵਾਨ ਦੇ ਨਾਜਾਇਜ਼ ਕਬਜ਼ੇ ਫੌਰੀ ਛੁਡਵਾਏ ਜਾਣ। ਇਸ ਮੌਕੇ ਮੁਹੰਮਦ ਅਸਲਮ ਤੇ ਹੋਰ ਕਾਰਕੁਨ ਹਾਜ਼ਰ ਸਨ।
Advertisement
Advertisement