For the best experience, open
https://m.punjabitribuneonline.com
on your mobile browser.
Advertisement

ਅਧਿਆਪਕਾਂ ਦੀਆਂ ਚੋਣ ਡਿਊਟੀਆ ਹਲਕੇ ਵਿੱਚ ਹੀ ਲਗਾਉਣ ਦੀ ਮੰਗ

07:00 AM Apr 26, 2024 IST
ਅਧਿਆਪਕਾਂ ਦੀਆਂ ਚੋਣ ਡਿਊਟੀਆ ਹਲਕੇ ਵਿੱਚ ਹੀ ਲਗਾਉਣ ਦੀ ਮੰਗ
ਡੀਸੀ ਨੂੰ ਮੰਗ ਪੱਤਰ ਸੌਂਪਦੇ ਹੋਏ ਐਲੀਮੈਂਟਰੀ ਟੀਚਰ ਯੂਨੀਅਨ ਦੇ ਆਗੂ। ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 25 ਅਪਰੈਲ
ਚੋਣਾ ਦੌਰਾਨ ਅਧਿਆਪਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਲੈ ਕੇ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨੋਜ ਘਈ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਨੂੰ ਵਫ਼ਦ ਮਿਲਿਆ ਜਿਸ ਦੌਰਾਨ ਕਈ ਮੰਗਾਂ ਦੀ ਪੂਰਤੀ ’ਤੇ ਜ਼ੋਰ ਦਿੱਤਾ ਗਿਆ।
ਵਫਦ ਨੇ ਮੰਗ ਕੀਤੀ ਗਈ ਕਿ ਪਤੀ ਪਤਨੀ ਦੀ ਡਿਊਟੀ ਵਾਲ਼ੇ ਕੇਸਾਂ ’ਚ ਇੱਕ ਜਣੇ ਦੀ ਡਿਊਟੀ ਹਟਾਈ ਜਾਵੇ ਜਾਂ ਉਸ ਦੇ ਰਿਹਾਇਸ਼ੀ ਹਲਕੇ ਦੇ ਵਿੱਚ ਲਗਾਈ ਜਾਵੇ। ਵਿਧਵਾ, ਤਲਾਕਸ਼ੁਦਾ ਨੂੰ ਤੇ ਖਾਸ ਬਿਮਾਰੀ ਤੋਂ ਪੀੜਤਾਂ ਨੂੰ ਛੋਟ ਦਿੱਤੀ ਜਾਵੇ। ਇਲੈਕਸ਼ਨ ਮਸ਼ੀਨਾਂ ਆਦਿ ਸਾਮਾਨ ਜਲਦੀ ਜਮ੍ਹਾਂ ਕਰਵਾਉਣ ਲਈ ਹੋਰ ਅਮਲਾ ਲਗਾਇਆ ਜਾਵੇ, ਪੋਲਿੰਗ ਪਾਰਟੀਆਂ ਅਤੇ ਕੁੱਕ ਦਾ ਮਿਹਨਤਾਨਾ ਉਸੇ ਦਿਨ ਦਿੱਤਾ ਜਾਵੇ। ਬੀਐੱਲਓਜ਼ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦਿਆਂ, ਜਥੇਬੰਦੀ ਦੇ ਸੂਬਾਈ ਆਗੂ ਅਤੇ ਬੀਐੱਲਓ ਯੂਨੀਅਨ ਦੇ ਸੂਬਾਈ ਆਗੂ ਅਵਤਾਰ ਸਿੰਘ ਮਾਨ ਅਤੇ ਜਸਵਿੰਦਰ ਬਾਤਿਸ਼ ਨੇ ਮੰਗ ਕੀਤੀ ਕਿ ਬੀ ਐਲਓਜ ਨੂੰ ਪਿੱਤਰੀ ਵਿਭਾਗ ਤੋਂ ਰਿਲੀਵ ਕਰਕੇ ਕੰਮ ਲਿਆ ਜਾਵੇ। ਇਸ ਮੌਕੇ ਇੰਦਰਜੀਤ ਸਨੌਰ, ਸੁਖਵਿੰਦਰ ਕਾਲੀ ਘਨੌਰ, ਬਿਕਰਮਜੀਤ ਸਿੰਘ ਭੁੱਲਰ, ਜਗਮੋਹਨ ਸਹਿਗਲ, ਅਨਿਲ ਸ਼ਰਮਾ ਪਟਿਆਲਾ ਆਦਿ ਵੀ ਆਗੂ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×