ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘੱਗਰ ਬਰਾਂਚ ਨਹਿਰ ’ਤੇ ਰੇਲਿੰਗ ਲਾਉਣ ਦੀ ਮੰਗ

08:34 AM Aug 28, 2024 IST
ਲਹਿਰਾਗਾਗਾ ਤੋਂ ਨਦਾਮਪੁਰ ਵੱਲ ਜਾਂਦੀ ਸੜਕ ਨਾਲ ਲੱਗਦੀ ਘੱਗਰ ਬਰਾਂਚ ਨਹਿਰ।

ਲਹਿਰਾਗਾਗਾ: ਲਹਿਰਾਗਾਗਾ ਤੋਂ ਨਦਾਮਪੁਰ ਜਾਣ ਲਈ ਘੱਗਰ ਬਰਾਂਚ ਨਹਿਰ ਕਿਨਾਰੇ ਕੱਚੀ ਪਟੜੀ ਨੂੰ ਬੇਸ਼ੱਕ ਮੌਕੇ ਦੀ ਸਰਕਾਰ ਨੇ ਪੱਕੀ ਸੜਕ ਬਣਾ ਦਿੱਤਾ ਹੈ ਪਰ ਨਹਿਰ ਵਾਲੇ ਪਾਸੇ ਰੇਲਿੰਗ ਨਾ ਲਾਉਣ ਕਰਕੇ ਕਈ ਹਾਦਸੇ ਵਾਪਰ ਚੁੱਕੇ ਹਨ। ਨਗਰ ਸੁਧਾਰ ਸਭਾ ਨੇ ਦੱਸਿਆ ਕਿ ਨਹਿਰ ਕਰੀਬ ਵੀਹ ਫੁੱਟ ਡੂੰਘੀ ਹੈ। ਪੱਕੀ ਸੜਕ ਹੋਣ ਕਾਰਨ ਆਵਾਜਾਈ ਦੋਵੇਂ ਪਾਸਿਆਂ ਤੋਂ ਵਧਣ ਕਾਰਨ ਹਾਦਸੇ ਵਾਪਰ ਰਹੇ ਹਨ। ਇਲਾਕਾ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੀ ਸੁਰੱਖਿਆ ਲਈ ਜਲਦੀ ਨਹਿਰ ਕਿਨਾਰੇ ਰੇਲਿੰਗ ਦਾ ਪ੍ਰਬੰਧ ਕੀਤਾ ਜਾਵੇ। ਐੱਸਡੀਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੀਡਬਲਿਊਡੀ ਬੀਐਂਡਆਰ ਵਿਭਾਗ ਨੂੰ ਪੱਤਰ ਭੇਜਿਆ ਗਿਆ ਹੈ। -ਪੱਤਰ ਪ੍ਰੇਰਕ

Advertisement

Advertisement