ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਧਿਆਪਕ-ਮਾਪੇ ਮਿਲਣੀ ਅੱਗੇ ਪਾਉਣ ਦੀ ਮੰਗ

08:37 AM Oct 14, 2024 IST

ਕੁਲਦੀਪ ਸਿੰਘ
ਚੰਡੀਗੜ੍ਹ, 13 ਅਕਤੂਬਰ
ਇੱਥੇ ਐੱਸਸੀ, ਬੀਸੀ ਅਧਿਆਪਕ ਜਥੇਬੰਦੀ ਨੇ ਸਿੱਖਿਆ ਵਿਭਾਗ ਵੱਲੋਂ 18 ਅਕਤੂਬਰ ਨੂੰ ਕਰਵਾਈ ਜਾ ਰਹੀ ਅਧਿਆਪਕ-ਮਾਪੇ ਮਿਲਣੀ ਦੀ ਤਰੀਕ ਚਾਰ ਤੋਂ ਪੰਜ ਦਿਨ ਅੱਗੇ ਪਾਉਣ ਦੀ ਮੰਗ ਕੀਤੀ ਹੈ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਸਣੇ ਕਈ ਅਧਿਆਪਕ ਆਗੂਆਂ ਨੇ ਇਤਰਾਜ਼ ਦਾਇਰ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਹੁਕਮ 11 ਅਕਤੂਬਰ ਨੂੰ ਜਾਰੀ ਕੀਤੇ ਗਏ ਹਨ ਜਦਕਿ ਜ਼ਿਆਦਾਤਰ ਸਕੂਲ 11 ਤੋਂ 15 ਅਕਤੂਬਰ ਤੱਕ ਛੁੱਟੀਆਂ ਅਤੇ ਪੰਚਾਇਤ ਚੋਣਾਂ ਕਾਰਨ ਬੰਦ ਹਨ। ਇਸ ਤੋਂ ਇਲਾਵਾ 16 ਅਕਤੂਬਰ ਨੂੰ ਕਈ ਸਕੂਲਾਂ ਵੱਲੋਂ ਲੋਕਲ ਛੁੱਟੀ ਕੀਤੀ ਹੋਈ ਹੈ। ਚੋਣ ਕਮਿਸ਼ਨਰ ਪੰਜਾਬ ਵੱਲੋਂ ਵੀ 16 ਅਕਤੂਬਰ ਦੀ ਛੁੱਟੀ ਕੀਤੇ ਜਾਣ ਦੀ ਸੰਭਾਵਨਾ ਹੈ। ਚੋਣ ਡਿਊਟੀ ਕਾਰਨ 15 ਅਕਤੂਬਰ ਨੂੰ ਅਧਿਆਪਕ ਵੀ ਦੇਰ ਰਾਤ ਤੱਕ ਘਰ ਪਹੁੰਚਣਗੇ। ਇਸ ਦੇ ਨਾਲ ਹੀ 17 ਅਕਤੂਬਰ ਨੂੰ ਵੀ ਛੁੱਟੀ ਹੈ। ਭਾਵ 11 ਅਕਤੂਬਰ ਤੋਂ ਬਾਅਦ ਸਿੱਧੇ ਸਕੂਲ 18 ਨੂੰ ਖੁੱਲ੍ਹ ਰਹੇ ਹਨ। ਅਜਿਹੀ ਸਥਿਤੀ ਵਿੱਚ ਸਿੱਖਿਆ ਵਿਭਾਗ ਹਫ਼ਤੇ ਦੀਆਂ ਛੁੱਟੀਆਂ ਤੋਂ ਤੁਰੰਤ ਬਾਅਦ 18 ਅਕਤੂਬਰ ਨੂੰ ਸਵੇਰੇ 9 ਤੋਂ 2 ਵਜੇ ਤੱਕ ਅਧਿਆਪਕ-ਮਾਪੇ ਮਿਲਣੀ ਦਾ ਸ਼ਡਿਊਲ ਜਾਰੀ ਕਰ ਚੁੱਕਿਆ ਹੈ ਜੋ ਕਿ ਉਚਿਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਕਰ ਕੇ ਕਮਰੇ ਉੱਥਲ ਪੁਥਲ ਹੋ ਜਾਂਦੇ ਹਨ ਅਤੇ ਮੀਟਿੰਗ ਦੀ ਤਿਆਰੀ ਸਬੰਧੀ ਕਾਰਵਾਈ ਕਰਨੀ ਹੈ, ਇਸ ਲਈ ਸਬੰਧਤ ਮੀਟਿੰਗ ਬਾਬਤ ਐਨੀ ਕਾਹਲੀ ਉਚਿਤ ਨਹੀਂ ਹੈ। ਜਥੇਬੰਦੀ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦੀ ਕੁਆਲਿਟੀ ਆਫ ਐਜੂਕੇਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਅਧਿਆਪਕਾਂ ਨੂੰ ਇਸ ਅਧਿਆਪਕ-ਮਾਪੇ ਮਿਲਣੀ ਦੀ ਤਿਆਰੀ ਕਰਨ ਦਾ ਸਮਾਂ ਦਿੱਤਾ ਜਾਵੇ ਅਤੇ ਇਹ ਮੀਟਿੰਗ ਚਾਰ ਤੋਂ ਪੰਜ ਦਿਨ ਅੱਗੇ ਪਾਈ ਜਾਵੇ।

Advertisement

Advertisement