ਸ਼ੈਲਰਾਂ ਵਿੱਚੋਂ ਪਿਛਲੇ ਸੀਜ਼ਨ ਦਾ ਚੌਲ ਚੁੱਕਣ ਦੀ ਮੰਗ
08:04 AM Aug 26, 2024 IST
Advertisement
ਤਪਾ ਮੰਡੀ (ਪੱਤਰ ਪ੍ਰੇਰਕ): ਸ਼ੈਲਰਾਂ ਦੀ ਪਿਛਲੇ ਸੀਜ਼ਨ ਦੀ ਮਿਲਿੰਗ ਦਾ ਚੌਲ ਗੁਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ ਨਹੀਂ ਚੁੱਕਿਆ ਜਾ ਰਿਹਾ ਜਦੋਂ ਕਿ ਨਵਾਂ ਸੀਜ਼ਨ ਸਿਰ ’ਤੇ ਖੜ੍ਹਾ ਹੈ। ਸ਼ੈਲਰ ਐਸੋਸੀਏਸ਼ਨ ਤਪਾ ਦੇ ਪ੍ਰਧਾਨ ਸੰਜੀਵ ਕੁਮਾਰ ਟਾਂਡਾ ਨੇ ਦੱਸਿਆ ਕਿ ਚੌਲ ਲਗਵਾਉਣ ਲਈ ਵਿਭਾਗ ਦੇ ਗੁਦਾਮਾਂ ’ਚ ਜਗਾ ਦੀ ਘਾਟ ਹੈ। ਸ਼ੈਲਰ ਮਾਲਕਾਂ ਦਾ ਚੌਲ ਸਟੋਰ ਨਾ ਹੋਣ ਕਰਕੇ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਕਤੂਬਰ ਵਿੱਚ ਆਉਣ ਵਾਲੇ ਝੋਨੇ ਦੇ ਸਟੋਰ ਲਈ ਨਵੇਂ ਚੌਲ ਗੁਦਾਮਾਂ ਵਿੱਚ ਅਨਾਜ ਭੰਡਾਰਨ ਹੋਣਾ ਹੁੰਦਾ ਹੈ। ਬਾਹਰਲੇ ਸੂਬਿਆ ਨੂੰ ਅਨਾਜ ਨਹੀਂ ਜਾ ਰਿਹਾ। ਉਨ੍ਹਾਂ ਸ਼ੈਲਰਾਂ ’ਚੋਂ ਪਿਛਲੇ ਸਾਲ ਦਾ ਚੌਲ ਚੁੱਕਣ ਦੀ ਮੰਗ ਕੀਤੀ।
Advertisement
Advertisement
Advertisement