ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖਰੜ-ਮੋਰਿੰਡਾ ਮਾਰਗ ਦਾ ਨਾਂ ਸ਼ਹੀਦ ਕਾਂਸੀ ਰਾਮ ਮੜੌਲੀ ’ਤੇ ਰੱਖਣ ਦੀ ਮੰਗ

11:17 AM Oct 11, 2024 IST

ਸ਼ਸ਼ੀਪਾਲ ਜੈਨ
ਖਰੜ, 10 ਅਕਤੂਬਰ
ਗਦਰੀ ਬਾਬੇ ਵਿਚਾਰਧਾਰਕ ਮੰਚ (ਪੰਜਾਬ) ਖਰੜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਆਧ ਇਲਾਕੇ ਦੇ ਸਿਰਮੌਰ ਸ਼ਹੀਦ ਸ਼ਹੀਦ ਕਾਂਸੀ ਰਾਮ ਮੜੌਲੀ ਦੇ ਨਾਂ ਉੱਤੇ ਖਰੜ ਤੋਂ ਮੋਰਿੰਡਾ ਮਾਰਗ ਦਾ ਨਾਂ ਰੱਖਿਆ ਜਾਵੇ। ਇਸ ਸਬੰਧੀ ਮੰਚ ਦੇ ਪ੍ਰਧਾਨ ਹਰਨਾਮ ਸਿੰਘ ਡੱਲਾ ਦੀ ਅਗਵਾਈ ਵਿੱਚ ਵਫ਼ਦ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਨੂੰ ਮਿਲਿਆ।
ਇਸ ਮੌਕੇ ਉਨ੍ਹਾਂ ਨਾਲ ਮੰਚ ਦੇ ਸਕੱਤਰ ਸੁਖਵਿੰਦਰ ਸਿੰਘ, ਖਜ਼ਾਨਚੀ ਕਾਮਰੇਡ ਯੋਗ ਰਾਜ, ਪ੍ਰਕਾਸ਼ ਸਿੰਘ ਰੰਗੀ, ਸ਼ਹੀਦ ਕਾਂਸੀ ਰਾਮ ਦੇ ਪੋਤਰੇ ਕੇਵਲ ਜੋਸ਼ੀ, ਕਾਮਰੇਡ ਦਿਨੇਸ਼ ਪ੍ਰਸਾਦ ਅਤੇ ਮੜੌਲੀ ਦੇ ਸਾਬਕਾ ਸਰਪੰਚ ਦਲਜੀਤ ਸਿੰਘ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਕਾਂਸੀ ਰਾਮ ਮੜੌਲੀ ਨੇ ਅਮਰੀਕਾ ਵਰਗੇ ਦੇਸ਼ ਨੂੰ ਛੱਡ ਕੇ ਦੇਸ਼ ਲਈ ਕੁਰਬਾਨੀ ਦਿੱਤੀ ਸੀ। ਪੁਆਧ ਦੀ ਮਿੱਟੀ ਦੇ ਜੰਮਪਲ ਇਸ ਸ਼ਹੀਦ ਦੇ ਨਾਂ ਉੱਤੇ ਸਰਕਾਰ ਨੇ ਹਾਲੇ ਤੱਕ ਕੋਈ ਢੁੱਕਵੀਂ ਯਾਦਗਾਰ ਨਹੀਂ ਬਣਾਈ। ਮੰਚ ਨੇ ਮੰਗ ਕੀਤੀ ਕਿ ਖਰੜ ਤੋਂ ਮੋਰਿੰਡਾ ਮਾਰਗ ਉੱਤੇ ਹੀ ਸ਼ਹੀਦ ਕਾਂਸੀ ਰਾਮ ਮੜੌਲੀ ਦਾ ਗਿਆਰਾਂ ਫੁੱਟ ਉੱਚਾ ਬੁੱਤ ਵੀ ਸਥਾਪਤ ਕੀਤਾ ਜਾਵੇ।

Advertisement

Advertisement