ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਰਸਾ ਤੇ ਡੱਬਵਾਲੀ ਪੁਲੀਸ ਜ਼ਿਲ੍ਹਿਆਂ ਵਿੱਚ ਪਿੰਡਾਂ ਦੀ ਗਿਣਤੀ ਬਰਾਬਰ ਕਰਨ ਦੀ ਮੰਗ

07:16 AM Mar 08, 2024 IST

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 7 ਮਾਰਚ
ਪੁਲੀਸ ਜ਼ਿਲ੍ਹਾ ਡੱਬਵਾਲੀ ’ਚ ਖੇਤਰਫ਼ਲ ਘਟਾਉਣ ਖ਼ਿਲਾਫ਼ ਇੱਕ ਮਹੀਨੇ ਤੋਂ ਹੜਤਾਲ ’ਤੇ ਬੈਠੇ ਡੱਬਵਾਲੀ ਦੇ 351 ਵਕੀਲਾਂ ਨੇ ਪੁਲੀਸ ਜ਼ਿਲ੍ਹਾ ਡੱਬਵਾਲੀ ਅਤੇ ਸਿਰਸਾ ਦੀ ਮੁੜ ਹੱਦਬੰਦੀ ਕਰਕੇ ਜ਼ਿਲ੍ਹਾ ਸਿਰਸਾ ਦੇ 344 ਪਿੰਡਾਂ ਨੂੰ ਬਰਾਬਰ ਵੰਡਣ ਦੀ ਮੰਗ ਕੀਤੀ ਹੈ। ਸੂਬਾ ਸਰਕਾਰ ਵੱਲੋਂ ਕਰੀਬ ਮਹੀਨਾ ਪਹਿਲਾਂ ਸਿਰਸਾ ਦੇ ਵਕੀਲਾਂ ਦੀ ਮੰਗ ’ਤੇ ਰੋੜੀ ਤੇ ਬੜਾਗੁੜਾ ਥਾਣਿਆਂ ਨੂੰ ਮੁੜ ਪੁਲੀਸ ਜ਼ਿਲ੍ਹਾ ਸਿਰਸਾ ਨਾਲ ਜੋੜ ਦਿੱਤਾ ਸੀ। ਅੱਜ ਡੱਬਵਾਲੀ ਦੇ ਵਕੀਲਾਂ ਨੇ ਡਿਪਟੀ ਕਮਿਸ਼ਨਰ ਸਿਰਸਾ ਨਾਲ ਮੁਲਾਕਾਤ ਕਰਕੇ ਪੁਲੀਸ ਜ਼ਿਲ੍ਹਿਆਂ ਦੀ ਮੁੜ ਹੱਦਬੰਦ ਤੇ ਏਡੀਜੇ ਅਦਾਲਤ ਦੀ ਮੰਗ ਕੀਤੀ। ਡੱਬਵਾਲੀ ਦੇ ਵਕੀਲਾਂ ਤਰਕ ਹੈ ਕਿ ਨਸ਼ਿਆਂ ਦੇ ਖਾਤਮੇ ਲਈ ਡੱਬਵਾਲੀ ਪੁਲੀਸ ਜ਼ਿਲ੍ਹਾ ਬਣਾਇਆ ਗਿਆ ਸੀ। ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਥਾਣਾ ਰੋੜੀ ਤੇ ਬੜਾਗੁੜਾ ਨੂੰ ਪੁਲੀਸ ਜ਼ਿਲ੍ਹੇ ’ਚ ਸ਼ਾਮਲ ਕੀਤਾ ਸੀ। ਦੋਵੇਂ ਥਾਣਿਆਂ ਨੂੰ ਮੁੜ ਸਿਰਸਾ ’ਚ ਸ਼ਾਮਲ ਕਰਨ ਨਾਲ ਡੱਬਵਾਲੀ ਪੁਲੀਸ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਸੱਟ ਵੱਜੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸਿਰਸਾ ਪੁਲੀਸ ਦੇ ਅਧੀਨ 254 ਪਿੰਡ ਤੇ ਕਰੀਬ ਦੋ ਲੱਖ ਦੀ ਆਬਾਦੀ ਵਾਲਾ ਸਿਰਸਾ ਸ਼ਹਿਰ ਹੈ। ਦੋ ਥਾਣੇ ਹਟਾਉਣ ਮਗਰੋਂ ਪੁਲੀਸ ਜ਼ਿਲ੍ਹਾ ਡੱਬਵਾਲੀ ਦਾ ਖੇਤਰਫ਼ਲ ਸਿਰਫ਼ 90 ਪਿੰਡਾਂ ਤੇ ਡੱਬਵਾਲੀ ਸਿਟੀ ਤੱਕ ਸੀਮਤ ਰਹਿ ਗਿਆ ਹੈ। ਬਾਰ ਐਸੋਸੀਏਸ਼ਨ ਡੱਬਵਾਲੀ ਦੇ ਪ੍ਰਧਾਨ ਪਵਨ ਕੁਮਾਰ ਸ਼ਰਮਾ ਨੇ ਕਿਹਾ ਕਿ ਏਡੀਜੇ ਅਦਾਲਤ ਨਾ ਹੋਣ ਕਰਕੇ ਡੱਬਵਾਲੀ ਦੇ ਥਾਣਿਆਂ ਦੇ 50 ਫ਼ੀਸਦੀ ਐੱਨਡੀਪੀਐੱਸ ਮੁਕੱਦਮੇ ਸਿਰਸਾ ਅਦਾਲਤ ਵਿੱਚ ਸੁਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ’ਤੇ ਨੱਥ ਪਾਉਣ ਲਈ ਡੱਬਵਾਲੀ ਦੇ ਲਾਗਲੇ ਪਿੰਡਾਂ ਦੀ ਨਵੇਂ ਸਿਰਿਓਂ ਹੱਦਬੰਦੀ ਅਤੇ ਦੋਵੇਂ ਪੁਲੀਸ ਜ਼ਿਲ੍ਹਿਆਂ ਵਿਚਕਾਰ ਬਰਾਬਰੀ ਨਾਲ ਪਿੰਡਾਂ ਦੀ ਵੰਡ ਹੋਵੇ ਤਾਂ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

Advertisement

Advertisement