ਵੈਨਕੂਵਰ ਤੇ ਟਰਾਂਟੋ ਦੇ ਭਾਰਤੀ ਕੌਂਸਲਖਾਨੇ ਬੰਦ ਕਰਨ ਦੀ ਮੰਗ
07:00 AM Oct 18, 2024 IST
* ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੇ ਕੀਤੀ ਮੰਗ
* ਦੋਵਾਂ ਕੌਂਸਲਖਾਨਿਆਂ ਦੇ ਬਾਹਰ ਅੱਜ ਰੋਸ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ
Advertisement
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 17 ਅਕਤੂਬਰ
ਕੈਨੇਡਾ ਤੇ ਭਾਰਤ ਵਿਚ ਜਾਰੀ ਕੂਟਨੀਤਕ ਟਕਰਾਅ ਦਰਮਿਆਨ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਨੇ ਵੈਨਕੂਵਰ ਤੇ ਟਰਾਂਟੋ ਸਥਿਤ ਭਾਰਤੀ ਕੌਂਸੁਲੇਟ ਦਫਤਰ ਪੱਕੇ ਤੌਰ ’ਤੇ ਬੰਦ ਕੀਤੇ ਜਾਣ ਦੀ ਮੰਗ ਕੀਤੀ ਹੈ। ਗੁਰਦੁਆਰਾ ਕੌਂਸਲ ਨੇ ਕਿਹਾ ਕਿ ਅਜਿਹਾ ਕਰਨ ਨਾਲ ਕੈਨੇਡਾ ਵਿਚ ਹਿੰਸਕ ਕਾਰਵਾਈਆਂ ਘੱਟ ਹੋ ਸਕਦੀਆਂ ਹਨ। ਕੌਂਸਲ ਦੇ ਅਹੁਦੇਦਾਰਾਂ ਨੇ ਦੋਸ਼ ਲਾਏ ਕਿ ਦੋਵਾਂ ਦਫ਼ਤਰਾਂ ਵਿੱਚ ਭਾਰਤੀ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਦੇਣ ਦੀ ਥਾਂ ਸਿਰਫ ਸਿੱਖਾਂ ਉੱਤੇ ਖਤਰੇ ਮੰਡਰਾਉਣ ਅਤੇ ਉਨ੍ਹਾਂ ਵਿੱਚ ਕਥਿਤ ਨਫਰਤ ਫੈਲਾਉਣ ਦੀਆਂ ਸਕੀਮਾਂ ਹੀ ਘੜੀਆਂ ਜਾਂਦੀਆਂ ਹਨ। ਉਨ੍ਹਾਂ 18 ਅਕਤੂਬਰ ਨੂੰ ਦੋਵਾਂ ਦਫਤਰਾਂ ਦੇ ਬਾਹਰ ‘ਸ਼ੱਟ ਡਾਊਨ ਟੈਰਰ ਹਾਊਸ’ ਸੰਦੇਸ਼ ਹੇਠ ਰੋਸ ਰੈਲੀਆਂ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਹੈ।
Advertisement
Advertisement