ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁੜੀ ਸੰਘਰ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਰੱਦ ਕਰਾਉਣ ਦੀ ਮੰਗ

07:31 AM Jun 25, 2024 IST

ਗੁਰਸੇਵਕ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 24 ਜੂਨ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਾਰਜੀਕਾਰੀ ਪ੍ਰਧਾਨ ਗੁਰਜੰਟ ਸਿੰਘ ਦੀ ਅਗਵਾਈ ਵਿੱਚ ਮਜ਼ਦੂਰਾਂ ਦਾ ਵਫਦ ਡੀਸੀ ਨੂੰ ਮਿਲਿਆ। ਵਫਦ ਨੇ ਦੱਸਿਆ ਕਿ ਪਿੰਡ ਗੁੜੀ ਸੰਘਰ ਅਤੇ ਭੁੱਟੀ ਵਾਲਾ ਵਿੱਚ ਮਜ਼ਦੂਰਾਂ ਲਈ ਰਾਖਵੀਂ ਪੰਚਾਇਤ ਜ਼ਮੀਨ ਦੀਆਂ ਡੰਮੀ ਬੋਲੀਆਂ ਹੋਈਆਂ ਹਨ। ਵਫਦ ਵਿੱਚ ਸ਼ਾਮਲ ਵਿਅਕਤੀਆਂ ਨੇ ਦੱਸਿਆ ਕਿ ਪਿੰਡ ਭੁੱਟੀ ਵਾਲਾ ਵਿੱਚ ਐਤਵਾਰ ਛੁੱਟੀ ਵਾਲੇ ਦਿਨ ਹੀ ਜ਼ਮੀਨ ਦੀ ਡੰਮੀ ਬੋਲੀ ਕਰਾ ਕੇ ਅਧਿਕਾਰੀ ਚੱਲਦੇ ਬਣੇ। ਇਸੇ ਤਰ੍ਹਾਂ ਪਿੰਡ ਗੁੜੀ ਸੰਘਰ ਦੀ ਪੰਚਾਇਤੀ ਥਾਂ ’ਤੇ ਰਾਖਵੀਂ ਪੰਚਾਇਤੀ ਜ਼ਮੀਨ ਦੀ ਬੋਲੀ ਹੋਣੀ ਸੀ, ਮਜ਼ਦੂਰ ਧਰਮਸ਼ਾਲਾ ਵਿੱਚ ਅਧਿਕਾਰੀਆਂ ਦਾ ਇੰਤਜ਼ਾਰ ਕਰਦੇ ਰਹੇ ਪਰ ਉੱਥੇ ਕੋਈ ਵੀ ਸਰਕਾਰੀ ਅਧਿਕਾਰੀ ਬੋਲੀ ਕਰਾਉਣ ਨਹੀਂ ਪਹੁੰਚਿਆ। ਦੂਸਰੇ ਦਿਨ ਪਤਾ ਲੱਗਿਆ ਕਿ ਬੀਤੀ ਸ਼ਾਮ ਪੰਚਾਇਤੀ ਜ਼ਮੀਨ ਦੀ ਬੋਲੀ ਚੁੱਪ ਚਪੀਤੇ ਕਰ ਦਿੱਤੀ ਹੈ। ਵਫਦ ਨੇ ਮੰਗ ਕੀਤੀ ਕਿ ਇਨ੍ਹਾਂ ਪਿੰਡਾਂ ਵਿੱਚ ਹੋਈਆਂ ਡੰਮੀ ਬੋਲੀਆਂ ਰੱਦ ਕਰ ਕੇ ਰਾਖਵੀਂ ਜ਼ਮੀਨ ਦੀ ਬੋਲੀ ਨਵੇਂ ਸਿਰੇ ਤੋਂ ਕਰਵਾਈ ਜਾਵੇ, ਪਿੰਡ ਗੁੜੀ ਸੰਘਰ ਦੀ ਵੀਡੀਓਗ੍ਰਾਫੀ ਦੀ ਸੀਡੀ ਵੀ ਡਿਪਟੀ ਕਮਿਸ਼ਨਰ ਨੂੰ ਸੌਂਪੀ ਗਈ। ਡਿਪਟੀ ਕਮਿਸ਼ਨਰ ਨੇ ਵਫ਼ਦ ਭਰੋਸਾ ਦਵਾਇਆ ਕਿ ਪਿੰਡ ਗੁੜੀ ਸੰਘਰ ਦੀ ਪੰਚਾਇਤੀ ਜ਼ਮੀਨ ਬੋਲੀ ਰੱਦ ਕਰਾਉਣ ਕਰ ਕੇ ਨਵੇਂ ਸਿਰੇ ਤੋਂ ਬੋਲੀ ਕਰਵਾਈ ਜਾਵੇਗੀ।

Advertisement

Advertisement