For the best experience, open
https://m.punjabitribuneonline.com
on your mobile browser.
Advertisement

ਲੇਖਕ ਮਨਜਿੰਦਰ ਮਾਖਾ ’ਤੇ ਪਰਚਾ ਰੱਦ ਕਰਨ ਦੀ ਮੰਗ

07:08 PM Dec 08, 2024 IST
ਲੇਖਕ ਮਨਜਿੰਦਰ ਮਾਖਾ ’ਤੇ ਪਰਚਾ ਰੱਦ ਕਰਨ ਦੀ ਮੰਗ
Advertisement

ਪੱਤਰ ਪ੍ਰੇਰਕ
ਬਠਿੰਡਾ, 8 ਦਸੰਬਰ
ਇੱਥੋਂ ਦੇ ਟੀਚਰਜ਼ ਹੋਮ ਵਿਖੇ ਲੇਖਕਾਂ, ਸਾਹਿਤ ਪ੍ਰੇਮੀਆਂ ਦੀ ਮੀਟਿੰਗ ਜਸਪਾਲ ਮਾਨਖੇੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਲੇਖਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਮਾਨਸਾ ਪੁਲੀਸ ਵੱਲੋਂ ਮਨਜਿੰਦਰ ਮਾਖਾ ਵੱਲੋਂ ਲਿਖੀ ਪੁਸਤਕ ਦੇ ਹਵਾਲੇ ਨਾਲ ਐਫ਼ਆਈਆਰ ਦਰਜ ਕਰਨ ਦੀ ਨਿੰਦਾ ਕਰਦਿਆਂ ਪਰਚਾ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਅਤਰਜੀਤ, ਜਸਪਾਲ ਮਾਨਖੇੜਾ, ਰਣਜੀਤ ਗੌਰਵ, ਦਮਜੀਤ ਦਰਸ਼ਨ, ਕਾ.ਜਰਨੈਲ ਭਾਈਰੂਪਾ, ਰਣਬੀਰ ਰਾਣਾ, ਭੁਪਿੰਦਰ ਮਾਨ ਮੌੜ, ਕੁਲਦੀਪ ਦੀਪ ਮੌੜ, ਦਿਲਬਾਗ ਸਿੰਘ, ਤਰਸੇਮ ਬਸ਼ਰ, ਹਰਭੁਪਿੰਦਰ ਲਾਡੀ, ਜਸਵਿੰਦਰ ਜੱਸ ਸ਼ਾਮਲ ਸਨ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਬਾਰੇ ਉਚ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ। ਪੰਜਾਬ ਪੱਧਰੀ ਲੇਖਕ ਸਭਾਵਾਂ, ਸਾਹਿਤ ਅਕਾਦਮੀ, ਭਰਾਤਰੀ ਸੰਸਥਾਵਾਂ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਅਗਾਂਹਵਧੂ ਧਿਰਾਂ ਨਾਲ ਮਸਲਾ ਵਿਚਾਰਿਆ ਜਾਵੇਗਾ ਅਤੇ ਮਸਲਾ ਹੱਲ ਨਾ ਹੋਣ ’ਤੇ ਸੰਘਰਸ਼ ਕੀਤਾ ਜਾਵੇਗਾ।

Advertisement

Advertisement
Advertisement
Author Image

sukhitribune

View all posts

Advertisement