ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੰਧਾਵਾ ਰੋਡ ’ਤੇ ਪੁਲ ਬਣਾਉਣ ਦੀ ਮੰਗ

06:06 AM Jul 21, 2023 IST

ਪੱਤਰ ਪ੍ਰੇਰਕ
ਖਰੜ, 20 ਜੁਲਾਈ
ਜਨ ਹਿੱਤ ਵਿਕਾਸ ਕਮੇਟੀ ਖਰੜ ਦੇ ਨੌਂ ਮੈਂਬਰੀ ਵਫ਼ਦ ਨੇ ਰਣਜੀਤ ਸਿੰਘ ਹੰਸ ਅਤੇ ਬ੍ਰਿਜਮੋਹਣ ਸ਼ਰਮਾ ਦੀ ਅਗਵਾਈ ਹੇਠ ਹਲਕਾ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਖਰੜ ਤੋਂ ਬੱਸੀ ਪਠਾਣਾਂ ਰੋਡ ’ਤੇ ਪੁਲ ਬਣਾਉਣ ਦੀ ਮੰਗ ਕੀਤੀ। ਵਫ਼ਦ ਨੇ ਵਿਧਾਇਕ ਨੂੰ ਮੰਗ ਪੱਤਰ ਦੇ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕੇ ਖਰੜ ਤੋਂ ਬੱਸੀ ਪਠਾਣਾਂ ਫਤਿਹਗੜ੍ਹ ਸਾਹਿਬ ਨੂੰ ਜਾਂਦੀ ਰੰਧਾਵਾ ਰੋਡ ’ਤੇ ਪਿੰਡ ਬਜਹੇੜੀ ਨੇੜੇ -205- ਨੈਸ਼ਨਲ ਹਾਈਵੇ ਅਥਾਰਟੀ ਵਾਲੇ ਪੁਲ ਨਹੀਂ ਬਣਾ ਰਹੇ ਜਿਸ ਦਾ ਖਮਿਆਜ਼ਾ ਫਤਹਿਗੜ੍ਹ ਸਾਹਿਬ ਨੂੰ ਜਾਣ ਵਾਲੀ ਸੰਗਤ ਅਤੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਵਫਦ ਨੇ ਵਿਧਾਇਕ ਨੂੰ ਦੱਸਿਆ ਕੇ ਇਸ ਰੋਡ ’ਤੇ ਤਾਂ ਪਹਿਲਾਂ ਹੀ ਰੇਲਵੇ ਦੇ ਬਣਾਏ ਅੰਡਰਬ੍ਰਿਜ ਨਾਲ ਸਮੱਸਿਆ ਬਣੀ ਰਹਿੰਦੀ ਹੈ, ਜਿਹੜਾ ਮੀਂਹ ਦਾ ਪਾਣੀ ਭਰਨ ਕਾਰਨ ਬੰਦ ਹੋ ਜਾਂਦਾ ਹੈ। ਵਫਦ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਨੇ ਭਰੋਸਾ ਦਿੱਤਾ ਕਿ ਉਹ ਇਹ ਮਸਲਾ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਕੋਲ ਰੱਖਣਗੇ ਅਤੇ ਇਸ ਰੋਡ ਤੋਂ ਲੰਘਣ ਵਾਲੇ ਲੋਕਾਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਤੋਂ ਪੁਲ ਬਣਾ ਕੇ ਇਨਸਾਫ ਦੁਆਇਆ ਜਾਵੇਗਾ।

Advertisement

Advertisement