For the best experience, open
https://m.punjabitribuneonline.com
on your mobile browser.
Advertisement

ਮਿੱਡ-ਡੇਅ ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤ ਕਾਨੂੰਨ ਹੇਠ ਲਿਆਉਣ ਦੀ ਮੰਗ

02:52 PM Jun 30, 2023 IST
ਮਿੱਡ ਡੇਅ ਮੀਲ ਵਰਕਰਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਹੇਠ ਲਿਆਉਣ ਦੀ ਮੰਗ
Advertisement

ਖੇਤਰੀ ਪ੍ਰਤੀਨਿਧ

Advertisement

ਲੁਧਿਆਣਾ, 29 ਜੂਨ

ਮਿੱਡ-ਡੇਅ ਮੀਲ ਵਰਕਰ ਯੂਨੀਅਨ ਲੁਧਿਆਣਾ ਇਕਾਈ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਮਨਵਾਉਣ ਲਈ ਯੂਨੀਅਨ ਦੀ ਆਗੂ ਪਰਵੀਨ ਕੁਮਾਰੀ ਦੀ ਅਗਵਾਈ ਹੇਠ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਲੁਧਿਆਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਲੀਲ੍ਹ, ਰਮਨਜੀਤ ਸਿੰਘ ਸੰਧੂ, ਰਜਿੰਦਰ ਜੰਡਿਆਲੀ ਤੋਂ ਇਲਾਵਾ ਰਾਜ ਰਾਣੀ, ਪ੍ਰਵੀਨ ਕੁਮਾਰੀ ਅਤੇ ਪਿੰਕੀ ਨੇ ਕਿਹਾ ਕਿ ਇਸ ਵਰਗ ਨਾਲ ਪਹਿਲੇ ਦਿਨ ਤੋਂ ਹੀ ਧੱਕਾ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮਿੱਡ-ਡੇਅ ਮੀਲ ਵਰਕਰ ਨੂੰ ਘੱਟੋ ਘੱਟ ਉਜਰਤ ਕਾਨੂੰਨ ਦਾਇਰੇ ਅੰਦਰ ਲਿਆ ਕੇ ਬਣਦੀ ਤਨਖਾਹ ਦਿੱਤੀ ਜਾਵੇ ਅਤੇ ਮਿਡਲ ਪਾਸ ਵਰਕਰ ਨੂੰ ਸਕੂਲਾਂ ਅੰਦਰ ਖਾਲੀ ਪਈਆਂ ਦਰਜਾ ਚਾਰ ਅਤੇ ਸਫ਼ਾਈ ਸੇਵਕਾਂ ਦੀਆਂ ਪੋਸਟਾਂ ਉੱਪਰ ਨਿਯੁਕਤ ਕੀਤਾ ਜਾਵੇ। ਇਸੇ ਤਰ੍ਹਾਂ ਵਰਕਰਾਂ ਨੂੰ ਪ੍ਰਸੂਤਾ ਛੁੱਟੀ ਤਨਖਾਹ ਸਮੇਤ ਦਿੱਤੀ ਜਾਵੇ। ਉਨਾ ਅੱਗੇ ਕਿਹਾ ਕਿ ਵਰਕਰਾਂ ਦਾ ਪੰਜ ਲੱਖ ਦਾ ਜੀਵਨ ਬੀਮਾ ਅਤੇ ਵਰਕਰ ਦੀ ਮੌਤ ਹੋਣ ਉਪਰੰਤ ਉਸੇ ਦੇ ਪਰਿਵਾਰ ਵਿੱਚੋਂ ਦੁਬਾਰਾ ਭਰਤੀ ਕੀਤੀ ਜਾਵੇ। ਵਰਕਰਾਂ ਨੂੰ ਕਿਸੇ ਬਿਮਾਰੀ ਮੌਕੇ ਜਾਂ ਕਿਸੇ ਦੁਰਘਟਨਾ ਵਿੱਚ ਜ਼ਖ਼ਮੀ ਹੋਣ ‘ਤੇ ਸਰਕਾਰੀ ਖਰਚੇ ਉੱਪਰ ਇਲਾਜ ਦੀ ਸਹੂਲਤ ਦਿੱਤੀ ਜਾਵੇ।

Advertisement
Tags :
Advertisement
Advertisement
×