ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ

07:42 AM Sep 07, 2024 IST

ਪੱਤਰ ਪ੍ਰੇਰਕ
ਮੌੜ ਮੰਡੀ, 6 ਸਤੰਬਰ
ਥਾਣਾ ਮੌੜ ਵਿੱਚ ਦੋ ਕਾਰੋਬਾਰੀਆਂ ਵਿਰੁੱਧ ਦਰਜ ਮਾਮਲੇ ’ਚ ਗ੍ਰਿਫ਼ਤਾਰੀ ਨਾ ਹੁੰਦੀ ਦੇਖ ਪੀੜਤ ਕਿਸਾਨ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਵਾਉਣ ਅਤੇ ਤਿੰਨ ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰਵਾਉਣ ਲਈ ਭਾਵੇਂ ਪਿਛਲੇ ਇੱਕ ਮਹੀਨੇ ਦੇ ਕਰੀਬ ਥਾਣਾ ਮੌੜ ਦੇ ਗੇਟ ਅੱਗੇ ਆਪਣੇ ਪਰਿਵਾਰਾਂ ਸਮੇਂਤ ਧਰਨਾ ਲਗਾ ਕੇ ਬੈਠੇ ਹੋਏ ਹਨ ਪ੍ਰੰਤੂ ਅੱਜ ਦੁਖੀ ਹੋਏ ਕਿਸਾਨਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਿਸ ਕਾਰਨ ਅੱਜ ਧਰਨੇ ’ਤੇ ਬੈਠੇ ਕਿਸਾਨਾਂ ਨੇ ਪੁਲੀਸ ਖ਼ਿਲਾਫ਼ ਭਰਵੀਂ ਨਾਅਰੇਬਾਜ਼ੀ ਕਰਦਿਆਂ ਦੋ ਮਹਿਲਾ ਕਿਸਾਨਾਂ ਸਮੇਤ 5 ਵਿਅਕਤੀ ਭੁੱਖ ਹੜਤਾਲ ’ਤੇ ਬੈਠ ਗਏ। ਥਾਣਾ ਮੁਖੀ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਲਗਾਤਾਰ ਮੁਲਜ਼ਮਾਂ ਦੇ ਘਰਾਂ ’ਚ ਰੇਡ ਕਰ ਰਹੀਂ ਹੈ, ਪ੍ਰੰਤੂ ਮੁਲਜ਼ਮ ਫਰਾਰ ਹਨ। ਉੱਧਰ ਆੜ੍ਹਤੀਆ ਐਸੋਸੀਏਸ਼ਨ ਮੌੜ ਵੱਲੋਂ ਵੀ ਆੜ੍ਹਤੀਆਂ ’ਤੇ ਦਰਜ ਹੋਏ ਪਰਚੇ ਦੇ ਵਿਰੋਧ ਵਿੱਚ ਅਨਾਜ ਮੰਡੀ ’ਚ ਰੋਸ ਜ਼ਾਹਿਰ ਕੀਤਾ ਗਿਆ।

Advertisement

Advertisement