ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੌਕ ਦਾ ਨਾਮ ਮਾਤਾ ਰਾਣੀ ਚੌਕ ਰੱਖਣ ਲਈ ਮੰਗ ਪੱਤਰ

10:06 AM Aug 05, 2024 IST

ਪੱਤਰ ਪ੍ਰੇਰਕ
ਦਸੂਹਾ, 4 ਅਗਸਤ
ਸ਼ਹਿਰ ਦੇ ਲਾਇਬ੍ਰੇਰੀ ਚੌਕ ਅਤੇ ਇਮਲੀ ਚੌਕ ਦੇ ਵਿਚਕਾਰਲੇ ਮੁੱਖ ਚੌਕ ਦਾ ਨਾਂ ਮਾਤਾ ਰਾਣੀ ਚੌਕ ਰੱਖਣ ਦੀ ਮੰਗ ਲਈ ਦੁਕਾਨਦਾਰਾਂ ਨੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੂੰ ਮੰਗ ਪੱਤਰ ਸੌਂਪਿਆ। ਇਹ ਮੰਗ ਪੱਤਰ ਆਗੂ ਤਰਸੇਮ ਲਾਲ, ਬਿੱਲਾ ਅਰੋੜਾ, ਇੰਦਰਜੀਤ ਸ਼ਰਮਾ ਤੇ ਸੁਰਜੀਤ ਸਿੰਘ ਵੱਲੋਂ ਸੌਂਪਿਆ ਗਿਆ, ਜਿੱਥੇ ਵਿਧਾਇਕ ਘੁੰਮਣ ਬਲੱਡ ਡੋਨਰ ਸੁਸਾਇਟੀ ਅਤੇ ਰੋਟਰੀ ਕੱਲਬ ਗ੍ਰੇਟਰ ਵੱਲੋਂ ਲਾਏ ਮੈਗਾ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਪੁੱਜੇ ਸਨ। ਆਗੂਆਂ ਨੇ ਦੱਸਿਆ ਕਿ ਇਸ ਚੌਕ ਵਿੱਚ ਕਈ ਦਹਾਕਿਆਂ ਤੋਂ ਮਾਤਾ ਰਾਣੀ ਦੀ ਮੂਰਤੀ ਸੁਸ਼ੋਭਿਤ ਹੈ ਅਤੇ ਸ਼ਹਿਰਵਾਸੀਆਂ ਤੇ ਦੁਕਾਨਦਾਰਾਂ ਦੀ ਇਸ ਚੌਕ ਪ੍ਰਤੀ ਆਸਥਾ ਜੁੜੀ ਹੋਈ ਹੈ। ਹਰ ਸਾਲ ਇਸ ਚੌਕ ਵਿੱਚ ਦੁਕਾਨਾਦਾਰਾਂ ਵੱਲੋਂ ਮਾਤਾ ਰਾਣੀ ਦੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਜਿਸ ਕਾਰਨ ਲੰਮੇ ਸਮੇਂ ਤੋਂ ਇਸ ਚੌਕ ਦਾ ਨਾਂ ਮਾਤਾ ਰਾਣੀ ਚੌਕ ਰੱਖਣ ਅਤੇ ਸਰਕਾਰੀ ਰਿਕਾਰਡ ’ਚ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਵਿਧਾਇਕ ਘੁੰਮਣ ਨੇ ਭਰੋਸਾ ਦਿਵਾਇਆ ਕਿ ਉਹ ਇਸ ਮੰਗ ’ਤੇ ਜਲਦ ਵਿਚਾਰ ਕਰਨਗੇ। ਇਸ ਮੌਕੇ ਰੋਟਰੀ ਕਲੱਬ ਗ੍ਰੇਟਰ ਦੇ ਪ੍ਰਧਾਨ ਵਿਜੈ ਤੁਲੀ, ਸਕੱਤਰ ਵਿਕਾਸ ਖੁੱਲਰ, ਰੋਟੇਰੀਅਨ ਡੀ ਐੱਲ ਰਲਹਣ, ਹਰੀਸ਼ ਦੁਆ, ਅਸ਼ਵਨੀ ਕੁਮਾਰ ਤੇ ਗੁਰਪ੍ਰੀਤ ਸਿੰਘ ਮੌਜੂਦ ਸਨ।

Advertisement

Advertisement