ਨਕਲੀ ਦਵਾਈਆਂ ਤੇ ਭੋਜਨ ਪਦਾਰਥਾਂ ’ਚ ਮਿਲਾਵਟ ਖਿਲਾਫ਼ ਏਡੀਸੀ ਨੂੰ ਮੰਗ ਪੱਤਰ
08:56 AM Sep 28, 2024 IST
ਪੱਤਰ ਪ੍ਰੇਰਕ
ਹੁਸ਼ਿਆਰਪੁਰ, 27 ਸਤੰਬਰ
ਨਕਲੀ ਦਵਾਈਆਂ ਦੀ ਧੜੱਲੇ ਨਾਲ ਹੋ ਰਹੀ ਵਿਕਰੀ, ਭੋਜਨ ਪਦਾਰਥਾਂ ’ਚ ਮਿਲਾਵਟ ਅਤੇ ਬਿਨਾਂ ਬਿੱਲ ਤੋਂ ਵਿਕਰੀ ਹੋ ਰਹੀਆਂ ਦਵਾਈਆਂ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਲੇਬਰ ਪਾਰਟੀ ਦਾ ਇਕ ਵਫ਼ਦ ਪ੍ਰਧਾਨ ਜੈ ਗੋਪਾਲ ਧੀਮਾਨ, ਮੀਤ ਪ੍ਰਧਾਨ ਸੋਨੂੰ ਮਹਿਤਪੁਰ, ਧਰਮਵੀਰ, ਕੇਵਲ ਸਿੰਘ ਰਣਜੀਤ ਸਿੰਘ ਦੀ ਅਗਵਾਈ ਹੇਠ ਏਡੀਸੀ ਰਾਹੁਲ ਚਾਬਾ ਨੂੰ ਮਿਲਿਆ ਤੇ ਸਿਹਤ ਸਕੱਤਰ ਦੇ ਨਾਂਅ ਮੰਗ ਪੱਤਰ ਦਿੱਤਾ। ਧੀਮਾਨ ਨੇ ਕਿਹਾ ਕਿ ਸਰਕਾਰਾਂ ਦੀ ਅਣਗਹਿਲੀ ਕਾਰਨ ਨਕਲੀ ਦਵਾਈਆਂ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ ਜਿਸ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਧੰਦੇ ਨੂੰ ਸਖਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ।
Advertisement
Advertisement