ਬਿਜਲੀ ਕਾਮਿਆਂ ਵੱਲੋਂ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ
10:14 AM Nov 28, 2024 IST
ਤਰਨ ਤਾਰਨ:
Advertisement
ਕੁੱਲ ਹਿੰਦ ਬਿਜਲੀ ਫੈਡਰੇਸ਼ਨ (ਐਫਈ) ਦੇ ਸੱਦੇ ’ਤੇ ਪੀਐੱਸਈਬੀ ਐਂਪਲਾਈਜ ਫੈਡਰੇਸ਼ਨ ਏਟਕ ਪੰਜਾਬ ਵੱਲੋਂ ਅੱਜ ਇਥੇ ਪਾਵਰ ਸੈਕਟਰ ਨਾਲ ਸਬੰਧਤ ਕਾਮਿਆਂ ਦੇ ਮਸਲਿਆਂ ਦੇ ਹੱਲ ਲਈ ਪ੍ਰਧਾਨ ਮੰਤਰੀ ਦੇ ਨਾਂ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਰਾਜਦੀਪ ਸਿੰਘ ਬਰਾੜ ਨੂੰ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀ ਨੇ ਪਾਵਰ ਸੈਕਟਰ ਦਾ ਨਿੱਜੀਕਰਨ ਬੰਦ ਕੀਤੇ ਜਾਣ, ਬਿਜਲੀ ਸੋਧ ਬਿੱਲ 2023 ਵਾਪਸ ਲੈਣ, ਪ੍ਰੀਪੇਡ ਸਮਾਰਟ ਮੀਟਰ ਲਗਾਉਣ ਦੀ ਮੁਲਾਜ਼ਮ ਅਤੇ ਖਪਤਕਾਰ ਵਿਰੋਧੀ ਨੀਤੀ ਬੰਦ ਕੀਤੇ ਜਾਣ, ਦੇਸ਼ ਦੇ ਪੱਧਰ ਤੇ ਪਾਵਰ ਸੈਕਟਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਖਾਲੀ ਪਈਆਂ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰੇ ਜਾਣ, ਸਾਰੇ ਕੱਚੇ ਅਤੇ ਆਊਟਸੋਰਸਿੰਗ ਕਾਮਿਆਂ ਨੂੰ ਪੱਕਾ ਕੀਤੇ ਜਾਣ ਦੀ ਮੰਗ ਕੀਤੀ| ਜਥੇਬੰਦੀ ਦੇ ਕੁਲ ਹਿੰਦ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਮੰਗ ਪੱਤਰ ਦੇਣ ਗਏ ਵਫਦ ਦੀ ਅਗਵਾਈ ਕੀਤੀ।-ਪੱਤਰ ਪ੍ਰੇਰਕ
Advertisement
Advertisement