ਅਧਿਆਪਕਾਂ ਵੱਲੋਂ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ
ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਅਕਤੂਬਰ
ਗੌਰਮਿੰਟ ਟੀਚਰਜ਼ ਯੂਨੀਅਨ ਸੰਗਰੂਰ ਵੱਲੋਂ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ ਅਤੇ ਜਨਰਲ ਸਕੱਤਰ ਸਤਵੰਤ ਸਿੰਘ ਆਲਮਪੁਰ ਦੀ ਅਗਵਾਈ ਹੇਠ ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ ਨੂੰ ਪੰਚਾਇਤੀ ਚੋਣਾਂ ਵਿੱਚ ਡਿਊਟੀ ਸਟਾਫ ਨੂੰ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਮੰਗ ਪੱਤਰ ਦਿੱਤਾ ਗਿਆ। ਵਫ਼ਦ ਨੇ ਮੰਗ ਕੀਤੀ ਕਿ ਸਮੂਹ ਮੁਲਾਜ਼ਮ ਦੀਆਂ ਡਿਊਟੀਆਂ ਲੋਕਲ ਪੱਧਰ ’ਤੇ ਲਗਾਈਆਂ ਜਾਣ, ਕਪਲ ਕੇਸ ਵਿੱਚ ਮਹਿਲਾ ਮੁਲਾਜ਼ਮ ਨੂੰ ਡਿਊਟੀ ’ਤੇ ਛੂਟ ਦੇਣ, ਵੋਟਾਂ ਦੀ ਗਿਣਤੀ ਬਲਾਕ ਪੱਧਰ ’ਤੇ ਕਰਵਾਉਣ, ਵੋਟਾਂ ਈਵੀਐਮ ਮਸ਼ੀਨਾਂ ਨਾਲ ਕਰਵਾਉਣ, ਚੋਣ ਅਮਲੇ ਦੀ ਸੁਰੱਖਿਆ ਯਕੀਨੀ ਬਣਾਉਣ, ਮਹਿਲਾ ਕਰਮਚਾਰੀਆਂ ਦੀ ਡਿਊਟੀ ਬਤੌਰ ਪ੍ਰਜ਼ਾਈਡਿੰਗ ਡਿਊਟੀ ਨਾ ਲਗਾਉਣ, ਵੋਟਾਂ ਤੋਂ ਅਗਲੇ ਦਿਨ ਡਿਊਟੀ ਸਟਾਫ਼ ਨੂੰ ਛੁੱਟੀ, ਡਿਊਟੀ ਸਟਾਫ਼ ਲਈ ਖਾਣੇ ਅਤੇ ਮਿਹਨਤਾਨੇ ਦਾ ਪ੍ਰਬੰਧ, ਮਿੱਡ-ਡੇਅ ਮੀਲ ਵਰਕਰਾਂ ਨੂੰ ਮਿਹਨਤਾਨਾ ਅਤੇ ਡਿਊਟੀ ਸਟਾਫ ਦੀ ਵੋਟ ਦਾ ਭੁਗਤਾਨ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ। ਵਫਦ ਵਿੱਚ ਫ਼ਕੀਰ ਸਿੰਘ ਟਿੱਬਾ, ਸਰਬਜੀਤ ਸਿੰਘ ਪੁੰਨਾਵਾਲ, ਗੁਰਦੀਪ ਸਿੰਘ, ਬੱਗਾ ਸਿੰਘ ਤੇ ਹੇਮੰਤ ਕੁਮਾਰ ਆਦਿ ਹਾਜ਼ਰ ਸਨ।