For the best experience, open
https://m.punjabitribuneonline.com
on your mobile browser.
Advertisement

ਮਿੱਡ-ਡੇਅ ਮੀਲ ਵਰਕਰਾਂ ਵੱਲੋਂ ਡੀਜੀਐੱਸਈ ਨੂੰ ਮੰਗ ਪੱਤਰ

05:47 AM Apr 28, 2024 IST
ਮਿੱਡ ਡੇਅ ਮੀਲ ਵਰਕਰਾਂ ਵੱਲੋਂ ਡੀਜੀਐੱਸਈ ਨੂੰ ਮੰਗ ਪੱਤਰ
ਡੀਜੀਐੱਸਈ ਨੂੰ ਮੰਗ ਪੱਤਰ ਦਿੰਦੇ ਹੋਏ ਮਿੱਡ-ਡੇਅ ਮੀਲ ਵਰਕਰ।
Advertisement

ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 27 ਅਪਰੈਲ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਸਮੇਂ ਦੌਰਾਨ ਖਾਣਾ ਬਣਾਉਣ ਸਮੇਂ ਹਾਦਸੇ ਦਾ ਸ਼ਿਕਾਰ ਹੋਈਆਂ ਮਿੱਡ-ਡੇਅ ਮੀਲ ਵਰਕਰਾਂ ਨੂੰ ਯੋਗ ਮੁਆਵਜ਼ਾ ਦੇਣ ਅਤੇ ਲੋਕ ਸਭਾ ਚੋਣਾਂ ਦੌਰਾਨ ਡਿਊਟੀ ਸਬੰਧੀ ਮੁਸ਼ਕਲਾਂ ਨੂੰ ਲੈ ਕੇ ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਦੇ ਵਫ਼ਦ ਨੇ ਸੂਬਾ ਪ੍ਰਧਾਨ ਬਿਮਲਾ ਰਾਣੀ ਦੀ ਅਗਵਾਈ ਹੇਠ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ (ਡੀਜੀਐੱਸਈ) ਵਿਜੈ ਬੁਬਲਾਨੀ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਮਾਛੀਵਾੜਾ ਸਕੂਲ ਦੀ ਵਰਕਰ ਮਨਜੀਤ ਕੌਰ ਦੀ ਮੌਤ ਲਈ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ, ਐਲੀਮੈਂਟਰੀ ਸਕੂਲ ਫੂਲਪੁਰ ਗਰੇਵਾਲ ਜ਼ਿਲ੍ਹਾ ਰੂਪਨਗਰ ਦੀ ਵਰਕਰ ਚਰਨਜੀਤ ਕੌਰ ਅਤੇ ਆਦਰਸ਼ ਸਕੂਲ ਕਾਲੇਵਾਲ, ਮੁਹਾਲੀ ਦੀ ਵਰਕਰ ਰਮਨਜੀਤ ਕੌਰ ਦੇ ਸਕੂਲ ਹਾਦਸੇ ਦੌਰਾਨ ਜ਼ਖ਼ਮੀ ਹੋਣ ’ਤੇ ਇਲਾਜ ਦਾ ਖਰਚਾ ਦਿੱਤਾ ਜਾਵੇ। ਉਨ੍ਹਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਤਕੀਪੁਰ ਬਲਾਕ ਮਜਾਰੀ ਦੀ ਵਰਕਰ ਸਰਬਜੀਤ ਕੌਰ ਦੀ ਮੌਤ ਹੋਣ ’ਤੇ ਪਰਿਵਾਰ ਦੀ ਮਾਲੀ ਮਦਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਡੀਜੀਐੱਸਈ ਨੇ ਵਫ਼ਦ ਨੂੰ ਦੱਸਿਆ ਕਿ ਜਿਸ ਵਰਕਰ ਦੀ ਮੌਤ ਹੋਈ ਹੈ, ਉਸਦੇ ਇਲਾਜ ਦਾ ਸਾਰਾ ਖਰਚਾ ਵਿਭਾਗ ਵੱਲੋਂ ਦਿੱਤਾ ਗਿਆ ਹੈ ਅਤੇ ਉਸ ਦੀ ਨੂੰਹ ਨੂੰ ਨੌਕਰੀ ’ਤੇ ਰੱਖਿਆ ਗਿਆ ਹੈ। ਬਾਕੀ ਵਰਕਰਾਂ ਦੇ ਮੁਆਵਜ਼ੇ ਸਬੰਧੀ ਚੋਣਾਂ ਮਗਰੋਂ ਤਜਵੀਜ਼ ਬਣਾ ਕੇ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮੂਹ ਵਰਕਰਾਂ ਦਾ ਬੀਮਾ ਕਰਨ ਲਈ ਬੀਮਾ ਕੰਪਨੀਆਂ ਬਾਬਤ ਪਬਲਿਕ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ, ਜਿਸ ਦੀ ਕਾਪੀ ਜਥੇਬੰਦੀ ਨੂੰ ਵੀ ਸੌਂਪੀ ਗਈ। ਡੀਜੀਐੱਸਈ ਨੇ ਦੱਸਿਆ ਕਿ ਜਾਇਜ਼ ਮੰਗਾਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਸਬੰਧੀ ਪਹਿਲਾਂ ਹੀ ਮੁੱਖ ਚੋਣ ਅਫ਼ਸਰ ਨੂੰ ਪੱਤਰ ਲਿਖ ਦਿੱਤਾ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×