ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਸਪਤਾਲ ਫੈਲਫੇਅਰ ਕਮੇਟੀ ਵੱਲੋਂ ਮਾਨ ਨੂੰ ਮੰਗ ਪੱਤਰ

07:18 AM Jul 19, 2023 IST
ਸਿਮਰਨਜੀਤ ਸਿੰਘ ਮਾਨ ਨੂੰ ਮੰਗ ਪੱਤਰ ਦਿੰਦੇ ਹੋਏ ਕਮੇਟੀ ਮੈਂਬਰ।

ਪੱਤਰ ਪ੍ਰੇਰਕ
ਲਹਿਰਾਗਾਗਾ,18 ਜੁਲਾਈ
ਇਥੇ ਸਰਕਾਰੀ ਹਸਪਤਾਲ ਵਿੱਚ ਆਏ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਹਸਪਤਾਲ ਵੈਲਫੇਅਰ ਕਮੇਟੀ ਨੇ ਮੰਗ ਪੱਤਰ ਦਿੱਤਾ। ੲਿਸ ਮੌਕੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਸ਼ਹਿਰ ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਵਿੱਚ ਸਿਹਤ ਸਹੂਲਤਾਂ ਬਦ ਤੋਂ ਬਦਤਰ ਹਨ। ਸ਼ਹਿਰ ਵਾਸੀਆਂ ਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਲਈ ਸੰਗਰੂਰ ਅਤੇ ਪਟਿਆਲਾ ਭੱਜਣਾ ਪੈਂਦਾ ਹੈ ਤੇ ਬਾਰਿਸ਼ ਦੇ ਦਨਿਾਂ ਵਿੱਚ ਹਸਪਤਾਲ ਵਿੱਚ ਕਾਫੀ ਪਾਣੀ ਭਰ ਜਾਂਦਾ ਹੈ। ਲਹਿਰਾ ਵੈਲਫ਼ੇਅਰ ਸੁਸਾਇਟੀ ਵੱਲੋਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਂਵਾਂ ਨੂੰ ਦੱਸਦਿਆਂ ਕਿਹਾ ਕਿ ਸਰਕਾਰੀ ਹਸਪਤਾਲ ਵਿਖੇ ਜੱਚਾ-ਬੱਚਾ ਕੇਂਦਰ ਸਥਾਪਿਤ ਕਰਨ, ਮੈਡੀਸਨ, ਆਰਥੋ, ਗਾਇਨੀ, ਸਕਨਿ ਆਦਿ ਦੇ ਸਪੈਸ਼ਲਿਸਟ ਡਾਕਟਰਾਂ ਤੇ ਸਹਾਇਕ ਸਟਾਫ ਦੀ ਨਿਯੁਕਤੀ ਕਰਨਾ, ਐਮਰਜੈਂਸੀ ਦੀ ਰਨੋਵੇਸ਼ਨ ਕਰਵਾਉਣੀ, ਹਸਪਤਾਲ ਅੰਦਰ ਇੰਟਰਲਾਕ ਟਾਈਲਾਂ ਲਾਗਵਾਉਣੀਆ ਜਾਂ ਸੜਕਾਂ ਦਾ ਨਿਰਮਾਣ ਕਰਵਾਉਣਾ, ਹਸਪਤਾਲ ਦੇ ਪਾਰਕਾਂ ਲਈ ਓਪਨ ਜਿਮ ਦੇ ਝੂਲੇ ਲਗਵਾਉਣਾ ਆਦਿ ਸ਼ਾਮਲ ਹਨ। ਇਸ ਮੌਕੇ ਸ੍ਰੀ ਮਾਨ ਨੇ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਕਰਵਾਉਣ ਦੇ ਯਤਨ ਕਰਨਗੇ।

Advertisement

Advertisement
Tags :
ਹਸਪਤਾਲਕਮੇਟੀਪੱਤਰਫੈਲਫੇਅਰਵੱਲੋਂ
Advertisement