ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਈਟੀਯੂ ਯੂਨੀਅਨ ਵੱਲੋਂ ਵਿਧਾਇਕ ਕਲਸੀ ਨੂੰ ਮੰਗ ਪੱਤਰ

10:12 AM Aug 05, 2024 IST
ਈਟੀਯੂ ਆਗੂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਮੰਗ ਪੱਤਰ ਸੌਂਪਦੇ।- ਫੋਟੋ: ਸੱਖੋਵਾਲੀਆ

ਨਿੱਜੀ ਪੱਤਰ ਪ੍ਰੇਰਕ
ਬਟਾਲਾ, 4 ਅਗਸਤ
ਈਟੀਯੂ ਦੇ ਜ਼ਿਲ੍ਹਾ ਜਨਰਲ ਸਕੱਤਰ ਜੋਲੀ ਸੁਖਦੀਪ ਸਿੰਘ ਦੀ ਅਗਵਾਈ ਹੇਠ ਇੱਕ ਵਫ਼ਦ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਯੂਨੀਅਨ ਆਗੂ ਸ੍ਰੀ ਜੋਲੀ ਨੇ ਮੰਗ ਪੱਤਰ ’ਚ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਮੂਹ ਐਸੋਸੀਏਟ ਅਧਿਆਪਕਾਂ ਨੂੰ ਬਰਾਬਰ ਕੰਮ ਅਤੇ ਬਰਾਬਰ ਤਨਖਾਹ ਅਨੁਸਾਰ ਵੇਤਨ ਦੇਣ ਦੀ ਮੰਗ ਕੀਤੀ। ਇਸੇ ਤਰ੍ਹਾਂ ਹੋਰ ਮੰਗਾਂ ’ਚ ਛੇਵੇਂ ਪੇਅ ਕਮਿਸ਼ਨ ਵੱਲੋਂ ਤਿੰਨ ਕੈਟਾਗਿਰੀਆਂ ਦੇ ਸ਼ਹਿਰਾਂ ਦਾ ਘਟਾਇਆ ਗਿਆ ਐੱਚ ਆਰ ਏ ਅਲਾਇੰਸ 12.5 ਕਰਨ ਦੀ ਮੰਗ ਕੀਤੀ ਗਈ ਜੋ ਪੰਜਵੇਂ ਪੇਅ ਕਮਿਸ਼ਨ ਵਿੱਚ 12.5 ਦਿੱਤਾ ਗਿਆ ਸੀ। ਯੂਨੀਅਨ ਨੇ ‘ਆਪ’ ਵੱਲੋਂ ਕੀਤੇ ਵਾਅਦੇ ਅਨੁਸਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ’ਤੇ ਜ਼ੋਰ ਦਿੱਤਾ ਜਦੋਂਕਿ ਅਧਿਆਪਕਾਂ ਦੇ ਪੇਂਡੂ ਅਤੇ ਬਾਰਡਰ ਭੱਤੇ ਲਾਗੂ ਕਰਨ, ਅਧਿਆਪਕਾਂ ਤੋਂ ਗ਼ੈਰ-ਵਿੱਦਿਅਕ ਕੰਮ ਨਾ ਲੈਣ ਅਤੇ ਮੈਡਮਾਂ ਦੀਆਂ ਬੀਐੱਲਓ ਡਿਊਟੀ ਪਹਿਲ ਦੇ ਆਧਾਰ ’ਤੇ ਕੱਟਣ ਦੀ ਮੰਗ ਵੀ ਕੀਤੀ। ਇਸ ਮੌਕੇੇ ਵਿਧਾਇਕ ਸ਼ੈਰੀ ਕਲਸੀ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਇਸ ਮੌਕੇ ਬਲਾਕ ਪ੍ਰਧਾਨ ਰਮਿੰਦਰਜੀਤ ਸਿੰਘੂ, ਪ੍ਰੈਸ ਸਕੱਤਰ ਜਸ਼ਨਦੀਪ ਸਿੰਘ, ਜਨਰਲ ਸਕੱਤਰ ਬਲਜਿੰਦਰ ਸਿੰਘ ਭਿੰਡਰ, ਕਮਲ ਡੱਬ, ਜ਼ਿਲ੍ਹਾ ਨੋਡਲ ਅਫ਼ਸਰ ਤਜਿੰਦਰਪਾਲ ਸਿੰਘ ਮੱਲ੍ਹੀ, ਐੱਚਟੀ ਬਲਜੀਤ ਸਿੰਘ, ਦੀਪਕ ਕੁਮਾਰ, ਸੰਦੀਪ ਸ਼ਰਮਾ, ਸੀਐੱਚਟੀ ਦੀਪਕ ਭਾਰਦਵਾਜ, ਸੀਐੱਚਟੀ ਪਰਮਜੀਤ ਸਿੰਘ ਤੇ ਕਰਮਜੀਤ ਸਿੰਘ ਕਾਹਲੋਂ ਹਾਜ਼ਰ ਸਨ।

Advertisement

Advertisement