ਕਾਂਗਰਸ ਦੇ ਵਫ਼ਦ ਵੱਲੋਂ ਐੱਸਡੀਐੱਮ ਨੂੰ ਮੰਗ ਪੱਤਰ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 2 ਅਗਸਤ
ਬਲਾਕ ਕਾਂਗਰਸ ਕਮੇਟੀ, ਪਾਰਟੀ ਦੇ ਓਬੀਸੀ ਵਿੰਗ ਅਤੇ ਐਸਸੀ ਵਿੰਗ ਕਾਂਗਰਸ ਕਮੇਟੀ ਦੇ ਵਫ਼ਦ ਵੱਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਸਬੰਧੀ ਮੰਗ ਪੱਤਰ ਐੱਸਡੀਐੱਮ ਨਵਰੀਤ ਕੌਰ ਸੇਖੋਂ ਨੂੰ ਸੌਂਪਿਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਪ੍ਰਧਾਨ ਦਲਬੀਰ ਸਿੰਘ ਗੋਲਡੀ ਖੰਗੂੜਾ ਦੀ ਅਗਵਾਈ ਹੇਠ ਅੱਜ ਸਮੂਹ ਬਲਾਕਾਂ ਦੇ ਆਗੂਆਂ ਵੱਲੋਂ ਐੱਸਡੀਐਮ ਸੰਗਰੂਰ ਰਾਹੀਂ ਮੰਗ ਪੱਤਰ ਭੇਜ ਕੇ ਪੰਜਾਬ ਵਿੱਚ ਹੜ੍ਹਾਂ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਪੰਜਾਬ ਸਰਕਾਰ ਨੂੰ ਪੀੜਤਾਂ ਲਈ ਤੁਰੰਤ ਮੁਆਵਜਾ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਮੌਕੇ ਕਾਂਗਰਸ ਪਾਰਟੀ ਸੰਗਰੂਰ ਦੇ ਪ੍ਰਧਾਨ ਰੌਕੀ ਬਾਂਸਲ, ਗੁਰਦੀਪ ਸਿੰਘ ਬਲਾਕ ਪ੍ਰਧਾਨ ਭਵਾਨੀਗੜ੍ਹ, ਹਰਪਾਲ ਸਿੰਘ ਸੋਨੂੰ ਵਾਈਸ ਚੇਅਰਮੈਨ ਓਬੀਸੀ ਵਿੰਗ, ਮਹੇਸ਼ ਕੁਮਾਰ ਮੇਸ਼ੀ, ਬਿੰਦਰ ਬਾਂਸਲ, ਅਸ਼ੋਕ ਕੁਮਾਰ ਐਮ ਸੀ, ਚਮਕੌਰ ਸਿੰਘ ਜੱਸੀ, ਸ਼ਕਤੀਜੀਤ ਸਿੰਘ, ਜਸਵਿੰਦਰ ਸੈਣੀ, ਸ਼ੰਮੀ ਮਾਂਗਟ, ਕਰਮਜੀਤ ਸਿੰਘ ਬਾਲੀਆਂ, ਅਵਤਾਰ ਸਿੰਘ ਤਾਰੀ, ਨਛੱਤਰ ਸਿੰਘ ਐੱਮਸੀ ਆਦਿ ਆਗੂ ਸ਼ਾਮਲ ਸਨ।