ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੰਡਾਂ ਦੇ ਲੋਕਾਂ ਵੱਲੋਂ ਡਰੇਨ ਦੀ ਸਫਾਈ ਕਰਨ ਦੀ ਮੰਗ

07:41 AM Jul 20, 2024 IST
ਡਰੇਨ ਦੀ ਸਫਾਈ ਦੀ ਮੰਗ ਕਰਦੇ ਪਿੰਡਾਂ ਦੇ ਲੋਕ| ਫੋਟੋ: ਗੁਰਬਖਸ਼ਪੁਰੀ

ਪੱਤਰ ਪ੍ਰੇਰਕ
ਤਰਨ ਤਾਰਨ, 19 ਜੁਲਾਈ
ਇਲਾਕੇ ਦੇ ਪਿੰਡ ਚੌਧਰੀਵਾਲਾ, ਨੌਸ਼ਹਿਰਾ ਪੰਨੂੰਆਂ ਅਤੇ ਹੋਰਨਾਂ ਪਿੰਡਾਂ ਦੇ ਲੋਕਾਂ ਨੇ ਚੌਧਰੀਵਾਲਾ ਵਿੱਚ ਅੱਜ ਇਕੱਠ ਕਰ ਕੇ ਇਲਾਕੇ ਵਿੱਚੋਂ ਲੰਘਦੀ ਲਿੰਕ ਡਰੇਨ ਦੀ ਤੁਰੰਤ ਖਲਾਈ ਕੀਤੇ ਜਾਣ ਦੀ ਮੰਗ ਕੀਤੀ ਹੈ| ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ ਨੇ ਕਿਹਾ ਕਿ ਕਈ ਸਾਲਾਂ ਤੋਂ ਇਸ ਡਰੇਨ ਦੀ ਸਫਾਈ ਅਤੇ ਖਲਾਈ ਨਾ ਕੀਤੇ ਜਾਣ ਕਰਕੇ ਇਸ ਡਰੇਨ ਦਾ ਨਿਸ਼ਾਨ ਤੱਕ ਮਿਟ ਗਿਆ ਸੀ ਪਰ ਇਲਾਕੇ ਦੇ ਲੋਕਾਂ ਵੱਲੋਂ ਲਗਾਤਾਰ ਆਪਣੀ ਮੰਗ ਨੂੰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਉਪਰੰਤ ਇਸ ਡਰੇਨ ਦੀ ਡਰੇਨਜ਼ ਵਿਭਾਗ ਨੇ ਨਿਸ਼ਾਨਦੇਹੀ ਲੈ ਲਈ ਹੈ ਜਿਸ ਕਰਕੇ ਇਸ ਦੀ ਖਲਾਈ ਦਾ ਕੰਮ ਤੁਰੰਤ ਕੀਤਾ ਜਾਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਇਸ ਡਰੇਨ ਦੇ ਬਲੋਕ (ਬੰਦ) ਹੋਣ ਕਰਕੇ ਢੋਟੀਆਂ ਆਦਿ ਦੇ ਪਾਸਿਓਂ ਦੇ ਪਿੰਡਾਂ ਦੇ ਬਾਰਸ਼ਾਂ ਦੇ ਪਾਣੀ ਦੇ ਇੱਧਰ ਨੂੰ ਆਉਣ ਕਰਕੇ ਪਾਣੀ ਇੱਥੇ ਆ ਕੇ ਖੜ੍ਹ ਜਾਂਦਾ ਹੈ ਜਿਸ ਨਾਲ ਚੌਧਰੀਵਾਲਾ, ਨੌਸ਼ਹਿਰਾ ਪੰਨੂੰਆਂ, ਨੰਦਪੁਰ, ਸਰਾਲੀ ਮੰਡਾਂ ਆਦਿ ਪਿੰਡਾਂ ਦੇ ਲੋਕਾਂ ਨੂੰ ਸਾਲਾਂ ਤੋਂ ਹੜ੍ਹਾਂ ਵਰਗੀ ਸਥਿਤੀ ਸਾਹਮਣਾ ਕਰਨਾ ਪੈਂਦਾ ਆ ਰਿਹਾ ਹੈ| ਇਕੱਠ ਨੂੰ ਪਰਮਜੀਤ ਸਿੰਘ ਪੰਨੂੰ, ਗੁਰਭੇਜ ਸਿੰਘ ਮੈਂਬਰ ਜੱਗਪੁਰ, ਗੁਰਭੇਜ ਸਿੰਘ ਪੰਨੂੰ, ਨੰਬਰਦਾਰ ਮੇਲਾ ਸਿੰਘ, ਮਾਸਟਰ ਪਰਮਜੀਤ ਸਿੰਘ, ਮਾਸਟਰ ਸੰਜੀਵ ਕੁਮਾਰ, ਦਲਜੀਤ ਸਿੰਘ ਪ੍ਰਧਾਨ, ਸਰਬਰਿੰਦਰ ਸਿੰਘ ਚੌਧਰੀਵਾਲਾ ਆਦਿ ਨੇ ਸੰਬੋਧਨ ਕੀਤਾ।

Advertisement

Advertisement
Advertisement