ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਰਗੜੀ ਵਾਸੀਆਂ ਵੱਲੋਂ ਲਸਾੜਾ ਡਰੇਨ ਤੇ ਸਾਈਫਨ ਵਿੱਚ ਪੈਂਦਾ ਗੰਦਾ ਪਾਣੀ ਰੋਕਣ ਦੀ ਮੰਗ

08:53 AM Jul 01, 2023 IST
ਗੰਦੇ ਪਾਣੀ ਦੀ ਸਮੱਸਿਆ ਬਾਰੇ ਦੱਸਦੇ ਹੋਏ ਪਿੰਡ ਜਰਗੜੀ ਵਾਸੀ।

ਦੇਵਿੰਦਰ ਸਿੰਘ ਜੱਗੀ
ਪਾਇਲ, 30 ਜੂਨ
ਪਿੰਡ ਜਰਗੜੀ ਵਾਸੀਆਂ ਨੇ ਪੰਜਾਬ ਦੇ ਪ੍ਰਮੁੱਖ ਸਕੱਤਰ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਮੰਗ ਕੀਤੀ ਹੈ ਕਿ ਖੰਨਾ ਨਗਰ ਕੌਂਸਲ ਵੱਲੋਂ ਲਸਾੜਾ ਡਰੇਨੇਜ਼ ਅਤੇ ਸਾਈਫਨ ਵਿੱਚ ਪਾਇਆ ਜਾ ਰਿਹਾ ਗੰਦਾ ਪਾਣੀ ਬੰਦ ਕਰਵਾਇਆ ਜਾਵੇ ਤਾਂ ਇਸ ਦੀ ਸਮੇਂ ਸਿਰ ਸਫ਼ਾਈ ਹੋ ਸਕੇ। ਪਿੰਡ ਵਾਸੀਅਾਂ ਨੇ ਦੱਸਿਅਾ ਹੈ ਕਿ ਪਿੰਡ ਜਰਗੜੀ ਲਾਗਿਓਂ ਲੰਘਦੀ ਲਸਾੜਾ ਸਾਈਫਨ ਅਤੇ ਡਰੇਨੇਜ਼ ਦੀ ਸਫ਼ਾਈ ਲਈ ਪੰਜਾਬ ਸਰਕਾਰ ਨੇ ਲੱਖਾਂ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਹੈ। ਡਰੇਨੇਜ਼ ਵਿਭਾਗ ਸੰਗਰੂਰ ਨੇ ਪੋਕੋ ਮਸ਼ੀਨ ਨਾਲ ਸਫਾਈ ਕਰਨੀ ਸ਼ੁਰੂ ਤਾਂ ਕਰਨ ਦਿੱਤੀ ਹੈ ਪ੍ਰੰਤੂ ਨਗਰ ਕੌਂਸਲ ਖੰਨਾ ਵੱਲੋਂ ਇਸ ਵਿੱਚ ਸੁੱਟਿਅਾ ਜਾ ਰਿਹਾ ਪਾਣੀ ਬੰਦ ਨਾ ਕਰਨ ਕਾਰਨ ਡਰੇਨੇਜ਼ ਦੀ ਸਫ਼ਾਈ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਹੈ। ਪਿੰਡ ਜਰਗੜੀ ਦੇ ਸਮਾਜਸੇਵੀ ਅਵਤਾਰ ਸਿੰਘ, ਸਰਪੰਚ ਸੁਖਵਿੰਦਰ ਕੌਰ, ਨੰਬਰਦਾਰ ਨਰਿੰਦਰ ਸਿੰਘ, ਮਲਕੀਤ ਸਿੰਘ, ਪੰਚ ਅਮਰੀਕ ਸਿੰਘ, ਪੰਚ ਰਾਜਵਿੰਦਰ ਕੌਰ, ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਨੂੰ ਦਰਖ਼ਾਸਤ ਭੇਜ ਦਿੱਤੀ ਹੈ। ਇਸ ਵਿੱਚ ਉਨ੍ਹਾਂ ਦੱਸਿਅਾ ਹੈ ਕਿ ਖੰਨਾ ਨਗਰ ਕੌਂਸਲ ਨੇ ਸਾਲ 2007-08 ਤੋਂ ਸ਼ਹਿਰ ਦਾ ਗੰਦਾ ਪਾਣੀ ਪਾਉਣਾ ਸ਼ੁਰੂ ਕੀਤਾ ਹੋਇਆ ਹੈ, ਜਿਸ ਕਰ ਕੇ ਡਰੇਨੇਜ਼ ਬੁਰੀ ਤਰ੍ਹਾਂ ਨਾਲ ਗਾਰ ਨਾਲ ਭਰ ਚੁੱਕੀ ਹੈ। ਨਗਰ ਕੌਂਸਲ ਖੰਨਾ ਨੇ ਇਸ ਡਰੇਨੇਜ਼ ਵਿਚਲੀ ਗਾਰ ਨੂੰ ਕਦੇ ਸਾਫ਼ ਨਹੀਂ ਕਰਵਾਇਆ, ਜਿਸ ਕਰਕੇ ਬਰਸਾਤਾਂ ਦੇ ਦਿਨਾਂ ਵਿੱਚ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਅਤੇ ਪਿੰਡ ਵਿੱਚ ਗੰਦਾ ਪਾਣੀ ਆ ਵੜ੍ਹਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਡਰੇਨੇਜ਼ ਵਿੱਚ ਗਾਰ ਭਰਨ ਕਰਕੇ ਪਾਣੀ ਆਲੇ ਦੁਆਲੇ ਖੜ੍ਹੇ ਦਰੱਖਤਾਂ ਵਿੱਚ ਜਮ੍ਹਾਂ ਹੋ ਜਾਂਦਾ ਹੈ, ਜਿਸ ਕਾਰਨ ਜੰਗਲਾਤ ਵਿਭਾਗ ਦੇ ਸੈਂਕੜੇ ਦਰੱਖ਼ਤ ਸੁੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨਗਰ ਕੌਂਸਲ ਖੰਨਾ ਦੇ ਕਾਰਜਸਾਧਕ ਅਫਸਰ ਅਤੇ ਏਡੀਸੀ ਲੁਧਿਆਣਾ (ਜਨਰਲ) ਨੂੰ ਕੁੱਝ ਦਿਨਾਂ ਲਈ ਗੰਦਾ ਪਾਣੀ ਬੰਦ ਕਰਨ ਲਈ ਕਿਹਾ ਪਰ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ ਹੈ। ਪਿੰਡ ਵਾਸੀਆ ਦਾ ਕਹਿਣਾ ਹੈ ਕਿ ਜੇਕਰ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਡਰੇਨੇਜ਼ ਦੀ ਸਫ਼ਾਈ ਨਾ ਹੋਈ ਤਾਂ ਪਿੰਡ ਜਰਗੜੀ ਤੋਂ ਇਲਾਵਾ ਜਲਾਜਣ, ਦੀਵਾ, ਫਤਿਹਪੁਰ, ਈਸੜੂ, ਨਸਰਾਲੀ ਦੇ ਪਿੰਡਾਂ ਵਿੱਚ ਹੜਾਂ ਦੇ ਹਾਲਾਤ ਪੈਦਾ ਹੋ ਜਾਣਗੇ ਅਤੇ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਵੀ ਤਬਾਹ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਖੰਨਾ ਨੇ ਗੰਦੇ ਪਾਣੀ ਦੀ ਸਫ਼ਾਈ ਲਈ ਟਰੀਂਟਮੈਂਟ ਪਲਾਂਟ ਵੀ ਲਗਾਇਆ ਹੋਇਆ ਹੈ ਜਿਸ ਵਿੱਚ ਗੰਦੇ ਪਾਣੀ ਦੀ ਸਫ਼ਾਈ ਨਹੀਂ ਕੀਤੀ ਜਾ ਰਹੀਂ ਸਗੋਂ ਗੰਦੇ ਪਾਣੀ ਨੂੰ ਸੀਵਰੇਜ ਲਾਈਨ ਵਿੱਚ ਪਾਇਆ ਜਾ ਰਿਹਾ ਹੈ, ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਖਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਵੀ ਚੈੱਕ ਕਰਵਾ ਕੇ ਰਿਪੋਰਟਾਂ ਭੇਜ ਚੁੱਕੇ ਹਾਂ ਪਰ ਕੋਈ ਅਸਰ ਨਹੀਂ ਹੋਇਅਾ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਗੰਦੇ ਪਾਣੀ ਕਾਰਨ ਪੀਣ ਵਾਲਾ ਪਾਣੀ ਵੀ ਯੋਗ ਨਹੀਂ ਰਿਹਾ। ਦੂਸ਼ਿਤ ਪਾਣੀ ਕਾਰਨ ਪਿੰਡ ਦੇ ਲੋਕ ਕੈਂਸਰ, ਕਾਲਾ ਪੀਲੀਆ ਅਤੇ ਜਿਗਰ ਦੇ ਰੋਗਾਂ ਤੋਂ ਪੀੜਤ ਹਨ ਅਤੇ ਉਕਤ ਬਿਮਾਰੀਆਂ ਕਾਰਨ ਕਈ ਮੌਤਾਂ ਵੀ ਹੋ ਚੁੱਕੀਆਂ ਹਨ।

Advertisement

Advertisement
Tags :
ਸਾਈਫਨਗੰਦਾਜਰਗੜੀਡਰੇਨਪਾਣੀ:ਪੈਦਾਰੋਕਣਲਸਾੜਾਵੱਲੋਂਵਾਸੀਆਂਵਿੱਚ
Advertisement