ਕਸਬਾ ਸ਼ਹਿਣਾ ’ਚ ਸੀਵਰੇਜ ਪਾਉਣ ਦੀ ਮੰਗ
06:55 AM Dec 02, 2024 IST
ਪੱਤਰ ਪ੍ਰੇਰਕ
ਸ਼ਹਿਣਾ, 1 ਦਸੰਬਰ
ਇਥੇ ਲੋਕਾਂ ਦੇ ਘਰਾਂ ’ਚ ਬਣੀਆਂ ਫਲੱਸ਼ਾਂ ਦਾ ਪਾਣੀ ਟੈਕਾਂ (ਡਿੱਗਾਂ) ਰਾਹੀਂ ਨਾਲੀਆਂ ’ਚ ਪੈਂਦਾ ਹੈ। ਡਾਕਟਰ ਨਛੱਤਰ ਸਿੰਘ ਸੰਧੂ ਦਾ ਕਹਿਣਾ ਹੈ ਨਾਲੀਆ ’ਚੋਂ ਫਲੱਸ਼ਾਂ ਦਾ ਪਾਣੀ ਲੰਘਣ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਦੱਸਣਯੋਗ ਹੈ ਕਿ ਸ਼ਹਿਣਾ ਕਸਬੇ ਦੇ ਲਾਗਲੇ ਕਈ ਛੋਟੇ-ਛੋਟੇ ਪਿੰਡ ਸੀਵਰੇਜ ਸਿਸਟਮ ਅਧੀਨ ਆ ਚੁੱਕੇ ਹਨ ਅਤੇ ਉੱਥੇ ਕੰਮ ਵੀ ਸ਼ੁਰੂ ਹੋ ਗਿਆ ਹੈ। ਫਲੱਸ਼ਾਂ ਦਾ ਪਾਣੀ ਨਾਲੀਆਂ ਰਾਹੀਂ ਛੱਪੜ ’ਚ ਪੈਂਦਾ ਹੈ ਅਤੇ ਛੱਪੜ ਦਾ ਪਾਣੀ ਵੀ ਦੂਸ਼ਿਤ ਹੋ ਗਿਆ ਹੈ। ਨੌਜਵਾਨ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਸਬਾ ਮੁੱਢਲੀਆਂ ਲੋੜਾਂ ਨੂੰ ਵੀ ਤਰਸ ਰਿਹਾ ਹੈ।
Advertisement
Advertisement