ਦਿੱਲੀ ਵਿੱਚ ਜਨ ਔਸ਼ਧੀ ਕੇਂਦਰ ਬਣਾਉਣ ਦੀ ਮੰਗ
07:39 AM Jul 29, 2020 IST
Advertisement
ਪੱਤਰ ਪ੍ਰੇਰਕ
Advertisement
ਨਵੀਂ ਦਿੱਲੀ, 28 ਜੁਲਾਈ
Advertisement
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਅੱਜ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸਦਾਨੰਦ ਗੌੜਾ ਨਾਲ ਮੁਲਾਕਾਤ ਕੀਤੀ। ਸ੍ਰੀ ਗੁਪਤਾ ਨੇ ਇਸ ਸਮੇਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਬਾਰੇ ਵਿਚਾਰ-ਵਟਾਂਦਰੇ ਕੀਤੇ। ਉਨ੍ਹਾਂ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਸਾਰੇ ਦਿੱਲੀ ਦੇ ਵਾਰਡਾਂ ਵਿੱਚ ਖੋਲ੍ਹੇ ਜਾਣ ਤਾਂ ਜੋ ਲੋਕਾਂ ਨੂੰ ਸਸਤੀਆਂ ਤੇ ਵਧੀਆ ਮਿਆਰ ਦੀਆਂ ਦਵਾਈਆਂ ਮਿਲ ਸਕਣ।
ਮੰਤਰੀ ਨੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਦਿੱਲੀ ਦੇ ਪ੍ਰਧਾਨ ਸ੍ਰੀ ਗੁਪਤਾ ਨੇ ਕਿਹਾ ਕਿ ਸਿਹਤ ਲਈ ਕੇਂਦਰ ਸਰਕਾਰ ਦੀ ਔਸ਼ਧੀ ਕੇਂਦਰ ਯੋਜਨਾ ਦੇਸ਼ ਭਰ ਦੇ ਮੱਧ ਵਰਗ ਤੇ ਗ਼ਰੀਬ ਪਰਿਵਾਰਾਂ ਲਈ ਤੇਜ਼ੀ ਨਾਲ ਲਾਗੂ ਕੀਤੀ ਜਾ ਰਹੀ ਹੈ।
Advertisement