For the best experience, open
https://m.punjabitribuneonline.com
on your mobile browser.
Advertisement

ਐਂਪਲਾਈਜ਼ ਫੈਡਰੇਸ਼ਨ ਵੱਲੋਂ ਬਿਜਲੀ ਮੁਲਾਜ਼ਮਾਂ ਦੀ ਭਰਤੀ ਕਰਨ ਦੀ ਮੰਗ

07:40 AM Jul 06, 2024 IST
ਐਂਪਲਾਈਜ਼ ਫੈਡਰੇਸ਼ਨ ਵੱਲੋਂ ਬਿਜਲੀ ਮੁਲਾਜ਼ਮਾਂ ਦੀ ਭਰਤੀ ਕਰਨ ਦੀ ਮੰਗ
Advertisement

ਪੱਤਰ ਪ੍ਰੇਰਕ
ਮੁਕੇਰੀਆਂ, 5 ਜੁਲਾਈ
ਪਾਵਰਕੌਮ ਮੁਲਾਜ਼ਮਾਂ ਦੀ ਜਥੇਬੰਦੀ ਐਂਪਲਾਈਜ਼ ਫੈਡਰੇਸ਼ਨ ਨੇ ਪਾਵਰਕੌਮ ਵਿੱਚ ਤਕਨੀਕੀ ਮੁਲਾਜ਼ਮਾਂ ਦੀ ਘਾਟ ਦੂਰ ਕਰਨ ਦੀ ਮੰਗ ਕੀਤੀ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਲਾਈਨਮੈਨਾਂ ਅਤੇ ਸਹਾਇਕ ਲਾਈਨਮੈਨਾਂ ’ਤੇ ਪਾਏ ਜਾ ਰਹੇ ਕੰਮ ਦੇ ਵਾਧੂ ਬੋਝ ਖਿਲਾਫ਼ ਸੰਘਰਸ਼ ਦੀ ਚਿਤਾਵਨੀ ਦਿੱਤੀ। ਇਸ ਸਬੰਧੀ ਫੈਡਰੇਸ਼ਨ ਦੀ ਇੱਕ ਮੀਟਿੰਗ ਜਥੇਬੰਦੀ ਦੇ ਮੰਡਲ ਪ੍ਰਧਾਨ ਜਗਦੀਸ਼ ਸਿੰਘ ਗੁੰਨੋਪੁਰ ਅਤੇ ਮੰਡਲ ਸਕੱਤਰ ਰਾਜਵੰਤ ਸਿੰਘ ਜੇਈ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਵਿੱਤ ਸਕੱਤਰ ਅਤੇ ਸਰਕਲ ਪ੍ਰਧਾਨ ਮਨਜੀਤ ਸਿੰਘ ਪਲਾਕੀ ਅਤੇ ਸਰਪ੍ਰਸਤ ਬੋਧ ਰਾਜ ਤਲਵਾੜਾ ਅਤੇ ਇੰਜੀਨੀਅਰ ਤਰਲੋਚਨ ਸਿੰਘ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਆਗੂਆਂ ਨੇ ਅਫ਼ਸਰਸ਼ਾਹੀ ਵਲੋਂ ਬਿਜਲੀ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਦੀ ਥਾਂ ਕੰਮ ਕਰ ਰਹੇ ਮੁਲਾਜ਼ਮਾਂ ’ਤੇ ਪਾਏ ਜਾ ਰਹੇ ਕੰਮ ਦੇ ਵਾਧੂ ਬੋਝ ਦੀ ਸਖਤ ਨਿਖੇਧੀ ਕੀਤੀ। ਇਸ ਮੌਕੇ ਮੰਡਲ ਵਿੱਤ ਸਕੱਤਰ ਕੁਲਵੰਤ ਸਿੰਘ, ਸੁਮਿਤ ਸ਼ਰਮਾ ਪ੍ਰਧਾਨ ਮੁਕੇਰੀਆਂ, ਜਗਤਾਰ ਸਿੰਘ ਪ੍ਰਧਾਨ ਭੰਗਾਲਾ, ਰਾਮ ਲੁਭਾਇਆ ਪ੍ਰਧਾਨ ਹਾਜੀਪੁਰ, ਕੁਲਦੀਪ ਸਿੰਘ ਪ੍ਰਧਾਨ ਤਲਵਾੜਾ ਤੇ ਵਿਨੋਦ ਕੁਮਾਰ ਸਕੱਤਰ ਦਾਤਾਰਪੁਰ ਸਮੇਤ ਹੋਰ ਮੁਲਾਜ਼ਮ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×