ਭਾਰਤ ਬੰਦ ਦੇ ਮੱਦੇਨਜ਼ਰ ਬੋਰਡ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ
09:08 AM Feb 12, 2024 IST
Advertisement
ਪੱਤਰ ਪ੍ਰੇਰਕ
ਚੰਡੀਗੜ੍ਹ, 11 ਫਰਵਰੀ
ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ, ਜਮਹੂਰੀ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚੇ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਲੈ ਕੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਕੋਲੋਂ ਮੰਗ ਕੀਤੀ ਹੈ ਕਿ 16 ਫਰਵਰੀ ਨੂੰ ਲਈ ਜਾਣ ਵਾਲੀ ਪ੍ਰੀਖਿਆ ਨੂੰ ਮੁਲਤਵੀ ਕਰ ਕੇ ਅੱਗੇ ਪਾਇਆ ਜਾਵੇ। ਫਰੰਟ ਦੇ ਸੂਬਾ ਪ੍ਰਧਾਨ ਦਿਗਵਿਜੈ ਪਾਲ ਸ਼ਰਮਾ ਅਤੇ ਸਕੱਤਰ ਬਲਬੀਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਭਾਰਤ ਬੰਦ ਹੋਣ ਕਾਰਨ ਉਸ ਦਿਨ ਵਿਦਿਆਰਥੀਆਂ ਅਤੇ ਪੇਪਰ ਲੈਣ ਵਾਲੇ ਸਟਾਫ਼ ਦੀ ਖੱਜਲ ਖ਼ੁਆਰੀ ਵਧੇਗੀ। ਇਸ ਲਈ 16 ਫਰਵਰੀ ਵਾਲੀ ਪ੍ਰੀਖਿਆ ਅੱਗੇ ਪਾਈ ਜਾਵੇ।
Advertisement
Advertisement