ਰਵਿਦਾਸ ਜੈਅੰਤੀ ਮੌਕੇ ਬੈਂਕਾਂ ’ਚ ਛੁੱਟੀ ਕਰਨ ਦੀ ਮੰਗ
06:04 AM Nov 21, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਨਵੰਬਰ
ਗੁਰੂ ਰਵਿਦਾਸ ਫੈੱਡਰੇਸ਼ਨ ਅਤੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਪੰਜਾਬ ਦੇ ਇੱਕ ਵਫ਼ਦ ਨੇ ਜਸਵੀਰ ਸਿੰਘ ਪਮਾਲੀ ਦੀ ਅਗਵਾਈ ਹੇਠ ਅੱਜ ਪ੍ਰਵੇਸ਼ ਕੁਮਾਰ ਚੇਅਰਮੈਨ ਸਟੇਟ ਲੈਵਲ ਬੈਂਕਰਸ ਕਮੇਟੀ ਪੰਜਾਬ ਨਾਲ ਮੁਲਾਕਾਤ ਕਰਕੇ ਗੁਰੂ ਰਵਿਦਾਸ ਜੈਅੰਤੀ ਸਬੰਧੀ ਬੈਂਕਾਂ ਵਿੱਚ ਛੁੱਟੀ ਕਰਨ ਦੀ ਮੰਗ ਕੀਤੀ, ਜੋ ਪਿਛਲੇ ਕੁਝ ਸਮੇਂ ਤੋਂ ਬੰਦ ਕੀਤੀ ਹੋਈ ਹੈ। ਇਸ ਮੌਕੇ ਪ੍ਰਵੇਸ਼ ਕੁਮਾਰ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਇਸ ਸਬੰਧੀ ਛੇਤੀ ਹੀ ਯੋਗ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਤਰਸੇਮ ਲਾਲ ਚੁੰਬਰ ਫਗਵਾੜਾ ਵੀ ਹਾਜ਼ਰ ਸਨ।
Advertisement
Advertisement
Advertisement