For the best experience, open
https://m.punjabitribuneonline.com
on your mobile browser.
Advertisement

ਕੈਂਸਰ ਪੀੜਤਾਂ ਦੇ ਮੁਫ਼ਤ ਇਲਾਜ ਦੀ ਮੰਗ

08:36 AM Sep 06, 2024 IST
ਕੈਂਸਰ ਪੀੜਤਾਂ ਦੇ ਮੁਫ਼ਤ ਇਲਾਜ ਦੀ ਮੰਗ
Advertisement

ਪੱਤਰ ਪ੍ਰੇਰਕ
ਜੈਤੋ, 5 ਸਤੰਬਰ
ਕਾਂਗਰਸੀਆਂ ਨੇ ਸਥਾਨਕ ਸ਼ਹਿਰ ਅੰਦਰ ਰੋਸ ਮਾਰਚ ਕਰ ਕੇ ਕੇਂਦਰ ਸਰਕਾਰ ਤੋਂ ਕੈਂਸਰ ਦਾ ਇਲਾਜ ਮੁਫ਼ਤ ਕੀਤੇ ਜਾਣ ਦੀ ਮੰਗ ਕੀਤੀ। ਵਿਧਾਨ ਸਭਾ ਹਲਕਾ ਜੈਤੋ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਹੋਏ ਇਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਕੈਂਸਰ ਵੱਲੋਂ ਘਰ-ਘਰ ਪੈਰ ਪਸਾਰੇ ਜਾਣ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅੰਨ ਪੈਦਾ ਕਰ ਕੇ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬੀਆਂ ਦੇ ਹਰ ਘਰ ਜਦੋਂ ਕੈਂਸਰ ਦਾ ਮਰੀਜ਼ ਵੇਖਣ ਨੂੰ ਮਿਲਦਾ ਹੈ ਤਾਂ ਪਤਾ ਲੱਗਦਾ ਹੈ ਕਿ ਪੰਜਾਬੀਆਂ ਨੇ ਹਰੀ ਕ੍ਰਾਂਤੀ ਲਿਆਉਣ ਲਈ ਖੁਦ ਨੂੰ ਤਪਦੇ ਤੰਦੂਰ ਵਿੱਚ ਸੁੱਟ ਲਿਆ ਹੈ।
ਉਨ੍ਹਾਂ ਕਿਹਾ ਕਿ ਅਜਿਹੇ ’ਚ ਕੇਂਦਰ ਸਰਕਾਰ ਨੂੰ ਅਨੇਕਾਂ ਵਾਰ ਇਸ ਬਿਮਾਰੀ ਦਾ ਇਲਾਜ ਮੁਫ਼ਤ ਕੀਤੇ ਜਾਣ ਦੀ ਮੰਗ ਕੀਤੀ ਜਾ ਚੁੱਕੀ ਹੈ ਪਰ ਪਤਾ ਨਹੀਂ ਕਿਉਂ ਕੇਂਦਰ ਦੀ ਭਾਜਪਾ ਸਰਕਾਰ ਪੰਜਾਬੀਆਂ ਨਾਲ ਖ਼ਾਮੋਸ਼ ਦੁਸ਼ਮਣੀ ਪਾਲ਼ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਰਾਜਧਾਨੀ ਦਿੱਲੀ ਵਿੱਚ ਬੇਮਿਆਦੀ ਧਰਨਾ ਲਾਉਣ ਦੀ ਚਿਤਾਵਨੀ ਵੀ ਦਿੱਤੀ। ਇਸ ਮੌਕੇ ਬਲਾਕ ਕਾਂਗਰਸ ਜੈਤੋ ਦੇ ਪ੍ਰਧਾਨ ਵਿਕਾਸ ਸਿੰਗਲਾ (ਘੰਟੀ ਡੋਡ), ਗਗਨ ਧਾਲੀਵਾਲ, ਨਗਰ ਕੌਂਸਲਰ ਤੁਲਸੀ ਰਾਮ ਬਾਂਸਲ, ਚਮਕੌਰ ਸਿੰਘ ਰਾਮੇਆਣਾ, ਗਿਆਨ ਸਿੰਘ ਸੰਧੂ, ਡੀਸਰ ਸੁਰਘੂਰੀ, ਸੱਤਾ ਭਾਊ, ਦਰਸ਼ਨ ਝੱਖੜਵਾਲਾ, ਸਰਪੰਚ ਭਗਵੰਤ ਸਿੰਘ ਚੈਨਾ ਸਮੇਤ ਕਈ ਮੁਕਾਮੀ ਆਗੂ ਹਾਜ਼ਰ ਸਨ।

Advertisement

Advertisement
Advertisement
Author Image

Advertisement